ਨਿਆਈਂ 20

ਫ਼ੇਰ ਬਿਨਯਾਮੀਨੀਆਂ ਨੇ ਦੇਖਿਆ ਕਿ ਉਨ੍ਹਾਂ ਨੂੰ ਮਾਰਿਆ ਗਿਆ ਹੈ। ਹੁਣ ਇਸਰਾਏਲ ਦੇ ਮਨੁੱਖ ਬਿਨਯਾਮੀਨ ਦੇ ਅੱਗੇ ਤੁਰ ਪਏ ਸਨ, ਕਿਉਂ ਜੋ ਉਹਨਾਂ ਨੇ ਗਿਬਆਹ ਦੇ ਨੇੜੇ ਉਹਨਾਂ ਦੇ ਘਾਤ ਉੱਤੇ ਭਰੋਸਾ ਕੀਤਾ ਸੀ।

Judges 20:36 (UKJV) So the children of Benjamin saw that they were smitten: for the men of Israel gave place to the Benjamites, because they trusted unto the hidden attackers in wait which they had set beside Gibeah.

34ਤਦ ਇਸਰਾਏਲ ਦੇ ਦਸ ਹਜ਼ਾਰ ਯੋਗ ਨੌਜਵਾਨਾਂ ਨੇ ਗਿਬਆਹ ਉੱਤੇ ਹਮਲਾ ਕੀਤਾ। ਲੜਾਈ ਇੰਨੀ ਭਾਰੀ ਸੀ ਕਿ ਬਿਨਯਾਮੀਨੀਆਂ ਨੂੰ ਇਹ ਅਹਿਸਾਸ ਨਹੀਂ ਸੀ ਕਿ ਤਬਾਹੀ ਕਿੰਨੀ ਨੇੜੇ ਸੀ।

35ਯਾਹਵੇਹ ਨੇ ਇਸਰਾਏਲ ਦੇ ਅੱਗੇ ਬਿਨਯਾਮੀਨ ਨੂੰ ਹਰਾਇਆ, ਅਤੇ ਉਸ ਦਿਨ ਇਸਰਾਏਲੀਆਂ ਨੇ 25,100 ਬਿਨਯਾਮੀਨ ਨੂੰ ਮਾਰ ਦਿੱਤਾ, ਉਹ ਸਾਰੇ ਤਲਵਾਰਾਂ ਚਲਾਉਣ ਵਿੱਚ ਮਾਹਰ ਸਨ।

36ਫ਼ੇਰ ਬਿਨਯਾਮੀਨੀਆਂ ਨੇ ਦੇਖਿਆ ਕਿ ਉਨ੍ਹਾਂ ਨੂੰ ਮਾਰਿਆ ਗਿਆ ਹੈ। ਹੁਣ ਇਸਰਾਏਲ ਦੇ ਮਨੁੱਖ ਬਿਨਯਾਮੀਨ ਦੇ ਅੱਗੇ ਤੁਰ ਪਏ ਸਨ, ਕਿਉਂ ਜੋ ਉਹਨਾਂ ਨੇ ਗਿਬਆਹ ਦੇ ਨੇੜੇ ਉਹਨਾਂ ਦੇ ਘਾਤ ਉੱਤੇ ਭਰੋਸਾ ਕੀਤਾ ਸੀ।

37ਜਿਹੜੇ ਘਾਤ ਵਿੱਚ ਸਨ, ਉਨ੍ਹਾਂ ਨੇ ਗਿਬਆਹ ਵਿੱਚ ਅਚਾਨਕ ਧਾਵਾ ਬੋਲ ਦਿੱਤਾ, ਉਹ ਸਾਰੇ ਪਾਸੇ ਫੈਲ ਗਏ ਅਤੇ ਸਾਰੇ ਸ਼ਹਿਰ ਨੂੰ ਤਲਵਾਰ ਨਾਲ ਮਾਰ ਦਿੱਤਾ।

38ਇਸਰਾਏਲ ਦੇ ਲੋਕਾਂ ਅਤੇ ਘਾਤ ਵਿੱਚ ਬੈਠਣ ਵਾਲਿਆਂ ਦੇ ਵਿਚਕਾਰ ਇਹ ਨਿਸ਼ਾਨੀ ਠਹਿਰਾਈ ਗਈ ਸੀ ਕਿ ਉਹ ਧੂੰਏਂ ਦਾ ਇੱਕ ਵੱਡਾ ਬੱਦਲ ਸ਼ਹਿਰ ਤੋਂ ਉੱਪਰ ਨੂੰ ਉਡਾਉਣ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.