ਨਿਆਈਂ 20

ਇਸਰਾਏਲ ਦੇ ਲੋਕਾਂ ਅਤੇ ਘਾਤ ਵਿੱਚ ਬੈਠਣ ਵਾਲਿਆਂ ਦੇ ਵਿਚਕਾਰ ਇਹ ਨਿਸ਼ਾਨੀ ਠਹਿਰਾਈ ਗਈ ਸੀ ਕਿ ਉਹ ਧੂੰਏਂ ਦਾ ਇੱਕ ਵੱਡਾ ਬੱਦਲ ਸ਼ਹਿਰ ਤੋਂ ਉੱਪਰ ਨੂੰ ਉਡਾਉਣ,

Judges 20:38 (UKJV) Now there was an appointed sign between the men of Israel and the hidden attackers in wait, that they should make a great flame with smoke rise up out of the city.

36ਫ਼ੇਰ ਬਿਨਯਾਮੀਨੀਆਂ ਨੇ ਦੇਖਿਆ ਕਿ ਉਨ੍ਹਾਂ ਨੂੰ ਮਾਰਿਆ ਗਿਆ ਹੈ। ਹੁਣ ਇਸਰਾਏਲ ਦੇ ਮਨੁੱਖ ਬਿਨਯਾਮੀਨ ਦੇ ਅੱਗੇ ਤੁਰ ਪਏ ਸਨ, ਕਿਉਂ ਜੋ ਉਹਨਾਂ ਨੇ ਗਿਬਆਹ ਦੇ ਨੇੜੇ ਉਹਨਾਂ ਦੇ ਘਾਤ ਉੱਤੇ ਭਰੋਸਾ ਕੀਤਾ ਸੀ।

37ਜਿਹੜੇ ਘਾਤ ਵਿੱਚ ਸਨ, ਉਨ੍ਹਾਂ ਨੇ ਗਿਬਆਹ ਵਿੱਚ ਅਚਾਨਕ ਧਾਵਾ ਬੋਲ ਦਿੱਤਾ, ਉਹ ਸਾਰੇ ਪਾਸੇ ਫੈਲ ਗਏ ਅਤੇ ਸਾਰੇ ਸ਼ਹਿਰ ਨੂੰ ਤਲਵਾਰ ਨਾਲ ਮਾਰ ਦਿੱਤਾ।

38ਇਸਰਾਏਲ ਦੇ ਲੋਕਾਂ ਅਤੇ ਘਾਤ ਵਿੱਚ ਬੈਠਣ ਵਾਲਿਆਂ ਦੇ ਵਿਚਕਾਰ ਇਹ ਨਿਸ਼ਾਨੀ ਠਹਿਰਾਈ ਗਈ ਸੀ ਕਿ ਉਹ ਧੂੰਏਂ ਦਾ ਇੱਕ ਵੱਡਾ ਬੱਦਲ ਸ਼ਹਿਰ ਤੋਂ ਉੱਪਰ ਨੂੰ ਉਡਾਉਣ,

39ਅਤੇ ਫਿਰ ਇਸਰਾਏਲੀ ਜਵਾਬੀ ਹਮਲਾ ਕਰਨਗੇ। ਬਿਨਯਾਮੀਨੀਆਂ ਨੇ ਲਗਭਗ ਤੀਹ ਇਸਰਾਏਲੀਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਸੀ, ਅਤੇ ਉਨ੍ਹਾਂ ਨੇ ਕਿਹਾ, “ਅਸੀਂ ਉਨ੍ਹਾਂ ਨੂੰ ਪਹਿਲੀ ਲੜਾਈ ਵਾਂਗ ਹਰਾਉਂਦੇ ਹਾਂ।”

40ਪਰ ਜਦੋਂ ਸ਼ਹਿਰ ਵਿੱਚੋਂ ਧੂੰਆਂ ਉੱਠਣ ਲੱਗਾ, ਤਾਂ ਬਿਨਯਾਮੀਨੀਆਂ ਨੇ ਮੁੜ ਕੇ ਵੇਖਿਆ ਅਤੇ ਸਾਰਾ ਸ਼ਹਿਰ ਵਿੱਚੋਂ ਧੂੰਆਂ ਉੱਡਦਾ ਦੇਖਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.