38ਇਸਰਾਏਲ ਦੇ ਲੋਕਾਂ ਅਤੇ ਘਾਤ ਵਿੱਚ ਬੈਠਣ ਵਾਲਿਆਂ ਦੇ ਵਿਚਕਾਰ ਇਹ ਨਿਸ਼ਾਨੀ ਠਹਿਰਾਈ ਗਈ ਸੀ ਕਿ ਉਹ ਧੂੰਏਂ ਦਾ ਇੱਕ ਵੱਡਾ ਬੱਦਲ ਸ਼ਹਿਰ ਤੋਂ ਉੱਪਰ ਨੂੰ ਉਡਾਉਣ,
39ਅਤੇ ਫਿਰ ਇਸਰਾਏਲੀ ਜਵਾਬੀ ਹਮਲਾ ਕਰਨਗੇ। ਬਿਨਯਾਮੀਨੀਆਂ ਨੇ ਲਗਭਗ ਤੀਹ ਇਸਰਾਏਲੀਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਸੀ, ਅਤੇ ਉਨ੍ਹਾਂ ਨੇ ਕਿਹਾ, “ਅਸੀਂ ਉਨ੍ਹਾਂ ਨੂੰ ਪਹਿਲੀ ਲੜਾਈ ਵਾਂਗ ਹਰਾਉਂਦੇ ਹਾਂ।”
40ਪਰ ਜਦੋਂ ਸ਼ਹਿਰ ਵਿੱਚੋਂ ਧੂੰਆਂ ਉੱਠਣ ਲੱਗਾ, ਤਾਂ ਬਿਨਯਾਮੀਨੀਆਂ ਨੇ ਮੁੜ ਕੇ ਵੇਖਿਆ ਅਤੇ ਸਾਰਾ ਸ਼ਹਿਰ ਵਿੱਚੋਂ ਧੂੰਆਂ ਉੱਡਦਾ ਦੇਖਿਆ।
41ਤਦ ਇਸਰਾਏਲੀਆਂ ਨੇ ਜਵਾਬੀ ਹਮਲਾ ਕੀਤਾ ਅਤੇ ਬਿਨਯਾਮੀਨੀ ਘਬਰਾ ਗਏ ਕਿਉਂ ਜੋ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਉੱਤੇ ਬਿਪਤਾ ਆ ਗਈ ਹੈ।
42ਇਸ ਲਈ ਉਹ ਇਸਰਾਏਲੀਆਂ ਦੇ ਸਾਹਮਣੇ ਉਜਾੜ ਵੱਲ ਭੱਜੇ, ਪਰ ਉਹ ਲੜਾਈ ਤੋਂ ਬਚ ਨਾ ਸਕੇ ਅਤੇ ਇਸਰਾਏਲੀਆਂ ਨੇ ਜਿਹੜੇ ਕਸਬਿਆਂ ਵਿੱਚੋਂ ਨਿਕਲੇ ਸਨ ਉਨ੍ਹਾਂ ਨੂੰ ਉੱਥੇ ਵੱਢ ਸੁੱਟਿਆ।