ਨਿਆਈਂ 20

ਇਸ ਲਈ ਉਹ ਇਸਰਾਏਲੀਆਂ ਦੇ ਸਾਹਮਣੇ ਉਜਾੜ ਵੱਲ ਭੱਜੇ, ਪਰ ਉਹ ਲੜਾਈ ਤੋਂ ਬਚ ਨਾ ਸਕੇ ਅਤੇ ਇਸਰਾਏਲੀਆਂ ਨੇ ਜਿਹੜੇ ਕਸਬਿਆਂ ਵਿੱਚੋਂ ਨਿਕਲੇ ਸਨ ਉਨ੍ਹਾਂ ਨੂੰ ਉੱਥੇ ਵੱਢ ਸੁੱਟਿਆ।

Judges 20:42 (UKJV) Therefore they turned their backs before the men of Israel unto the way of the wilderness; but the battle overtook them; and them which came out of the cities they destroyed in the midst of them.

40ਪਰ ਜਦੋਂ ਸ਼ਹਿਰ ਵਿੱਚੋਂ ਧੂੰਆਂ ਉੱਠਣ ਲੱਗਾ, ਤਾਂ ਬਿਨਯਾਮੀਨੀਆਂ ਨੇ ਮੁੜ ਕੇ ਵੇਖਿਆ ਅਤੇ ਸਾਰਾ ਸ਼ਹਿਰ ਵਿੱਚੋਂ ਧੂੰਆਂ ਉੱਡਦਾ ਦੇਖਿਆ।

41ਤਦ ਇਸਰਾਏਲੀਆਂ ਨੇ ਜਵਾਬੀ ਹਮਲਾ ਕੀਤਾ ਅਤੇ ਬਿਨਯਾਮੀਨੀ ਘਬਰਾ ਗਏ ਕਿਉਂ ਜੋ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਉੱਤੇ ਬਿਪਤਾ ਆ ਗਈ ਹੈ।

42ਇਸ ਲਈ ਉਹ ਇਸਰਾਏਲੀਆਂ ਦੇ ਸਾਹਮਣੇ ਉਜਾੜ ਵੱਲ ਭੱਜੇ, ਪਰ ਉਹ ਲੜਾਈ ਤੋਂ ਬਚ ਨਾ ਸਕੇ ਅਤੇ ਇਸਰਾਏਲੀਆਂ ਨੇ ਜਿਹੜੇ ਕਸਬਿਆਂ ਵਿੱਚੋਂ ਨਿਕਲੇ ਸਨ ਉਨ੍ਹਾਂ ਨੂੰ ਉੱਥੇ ਵੱਢ ਸੁੱਟਿਆ।

43ਉਨ੍ਹਾਂ ਨੇ ਬਿਨਯਾਮੀਨੀਆਂ ਨੂੰ ਘੇਰ ਲਿਆ, ਉਨ੍ਹਾਂ ਦਾ ਪਿੱਛਾ ਕੀਤਾ ਅਤੇ ਪੂਰਬ ਵੱਲ ਗਿਬਆਹ ਦੇ ਨੇੜੇ ਉਨ੍ਹਾਂ ਨੂੰ ਅਸਾਨੀ ਨਾਲ ਕਾਬੂ ਕਰ ਲਿਆ।

44ਅਠਾਰਾਂ ਹਜ਼ਾਰ ਬਿਨਯਾਮੀਨ ਡਿੱਗ ਪਏ, ਉਹ ਸਾਰੇ ਸੂਰਬੀਰ ਯੋਧੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.