ਨਿਆਈਂ 20

ਉਨ੍ਹਾਂ ਨੇ ਬਿਨਯਾਮੀਨੀਆਂ ਨੂੰ ਘੇਰ ਲਿਆ, ਉਨ੍ਹਾਂ ਦਾ ਪਿੱਛਾ ਕੀਤਾ ਅਤੇ ਪੂਰਬ ਵੱਲ ਗਿਬਆਹ ਦੇ ਨੇੜੇ ਉਨ੍ਹਾਂ ਨੂੰ ਅਸਾਨੀ ਨਾਲ ਕਾਬੂ ਕਰ ਲਿਆ।

Judges 20:43 (UKJV) Thus they enclosed the Benjamites round about, and chased them, and trode them down with ease opposite to Gibeah toward the sunrising.

41ਤਦ ਇਸਰਾਏਲੀਆਂ ਨੇ ਜਵਾਬੀ ਹਮਲਾ ਕੀਤਾ ਅਤੇ ਬਿਨਯਾਮੀਨੀ ਘਬਰਾ ਗਏ ਕਿਉਂ ਜੋ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਉੱਤੇ ਬਿਪਤਾ ਆ ਗਈ ਹੈ।

42ਇਸ ਲਈ ਉਹ ਇਸਰਾਏਲੀਆਂ ਦੇ ਸਾਹਮਣੇ ਉਜਾੜ ਵੱਲ ਭੱਜੇ, ਪਰ ਉਹ ਲੜਾਈ ਤੋਂ ਬਚ ਨਾ ਸਕੇ ਅਤੇ ਇਸਰਾਏਲੀਆਂ ਨੇ ਜਿਹੜੇ ਕਸਬਿਆਂ ਵਿੱਚੋਂ ਨਿਕਲੇ ਸਨ ਉਨ੍ਹਾਂ ਨੂੰ ਉੱਥੇ ਵੱਢ ਸੁੱਟਿਆ।

43ਉਨ੍ਹਾਂ ਨੇ ਬਿਨਯਾਮੀਨੀਆਂ ਨੂੰ ਘੇਰ ਲਿਆ, ਉਨ੍ਹਾਂ ਦਾ ਪਿੱਛਾ ਕੀਤਾ ਅਤੇ ਪੂਰਬ ਵੱਲ ਗਿਬਆਹ ਦੇ ਨੇੜੇ ਉਨ੍ਹਾਂ ਨੂੰ ਅਸਾਨੀ ਨਾਲ ਕਾਬੂ ਕਰ ਲਿਆ।

44ਅਠਾਰਾਂ ਹਜ਼ਾਰ ਬਿਨਯਾਮੀਨ ਡਿੱਗ ਪਏ, ਉਹ ਸਾਰੇ ਸੂਰਬੀਰ ਯੋਧੇ ਸਨ।

45ਜਦੋਂ ਉਹ ਮੁੜੇ ਅਤੇ ਉਜਾੜ ਵੱਲ ਰਿੰਮੋਨ ਦੀ ਚੱਟਾਨ ਵੱਲ ਭੱਜੇ, ਇਸਰਾਏਲੀਆਂ ਨੇ ਸੜਕਾਂ ਦੇ ਨਾਲ ਪੰਜ ਹਜ਼ਾਰ ਆਦਮੀਆਂ ਨੂੰ ਵੱਢ ਦਿੱਤਾ। ਉਨ੍ਹਾਂ ਨੇ ਗਿਦੋਮ ਤੱਕ ਬਿਨਯਾਮੀਨੀਆਂ ਦਾ ਪਿੱਛਾ ਕੀਤਾ ਅਤੇ ਦੋ ਹਜ਼ਾਰ ਹੋਰ ਮਾਰੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.