43ਉਨ੍ਹਾਂ ਨੇ ਬਿਨਯਾਮੀਨੀਆਂ ਨੂੰ ਘੇਰ ਲਿਆ, ਉਨ੍ਹਾਂ ਦਾ ਪਿੱਛਾ ਕੀਤਾ ਅਤੇ ਪੂਰਬ ਵੱਲ ਗਿਬਆਹ ਦੇ ਨੇੜੇ ਉਨ੍ਹਾਂ ਨੂੰ ਅਸਾਨੀ ਨਾਲ ਕਾਬੂ ਕਰ ਲਿਆ।
44ਅਠਾਰਾਂ ਹਜ਼ਾਰ ਬਿਨਯਾਮੀਨ ਡਿੱਗ ਪਏ, ਉਹ ਸਾਰੇ ਸੂਰਬੀਰ ਯੋਧੇ ਸਨ।
45ਜਦੋਂ ਉਹ ਮੁੜੇ ਅਤੇ ਉਜਾੜ ਵੱਲ ਰਿੰਮੋਨ ਦੀ ਚੱਟਾਨ ਵੱਲ ਭੱਜੇ, ਇਸਰਾਏਲੀਆਂ ਨੇ ਸੜਕਾਂ ਦੇ ਨਾਲ ਪੰਜ ਹਜ਼ਾਰ ਆਦਮੀਆਂ ਨੂੰ ਵੱਢ ਦਿੱਤਾ। ਉਨ੍ਹਾਂ ਨੇ ਗਿਦੋਮ ਤੱਕ ਬਿਨਯਾਮੀਨੀਆਂ ਦਾ ਪਿੱਛਾ ਕੀਤਾ ਅਤੇ ਦੋ ਹਜ਼ਾਰ ਹੋਰ ਮਾਰੇ।
46ਉਸ ਦਿਨ ਪੱਚੀ ਹਜ਼ਾਰ ਬਿਨਯਾਮੀਨ ਤਲਵਾਰ ਧਾਰੀ ਮਨੁੱਖ ਡਿੱਗ ਪਏ, ਉਹ ਸਾਰੇ ਸੂਰਬੀਰ ਯੋਧੇ ਸਨ।
47ਪਰ ਉਨ੍ਹਾਂ ਵਿੱਚੋਂ ਛੇ ਸੌ ਮੁੜੇ ਅਤੇ ਉਜਾੜ ਵਿੱਚ ਰਿੰਮੋਨ ਦੀ ਚੱਟਾਨ ਵੱਲ ਭੱਜ ਗਏ, ਜਿੱਥੇ ਉਹ ਚਾਰ ਮਹੀਨੇ ਰਹੇ।