1ਇਹ ਉਹ ਕੌਮਾਂ ਹਨ ਜਿਹੜੀਆਂ ਯਾਹਵੇਹ ਨੇ ਉਹਨਾਂ ਸਾਰੇ ਇਸਰਾਏਲੀਆਂ ਨੂੰ ਪਰਖਣ ਲਈ ਛੱਡੀਆਂ ਸਨ ਜਿਨ੍ਹਾਂ ਨੇ ਕਨਾਨ ਵਿੱਚ ਕਿਸੇ ਵੀ ਯੁੱਧ ਦਾ ਅਨੁਭਵ ਨਹੀਂ ਕੀਤਾ ਸੀ
2ਸਿਰਫ ਇਸ ਲਈ ਤਾਂ ਜੋ ਇਸਰਾਏਲਆਂ ਦੀਆਂ ਪੀੜ੍ਹੀਆਂ ਨੂੰ ਜਿਨ੍ਹਾਂ ਨੂੰ ਪਹਿਲਾਂ ਲੜਾਈ ਦਾ ਢੰਗ ਨਹੀਂ ਆਉਂਦਾ ਸੀ, ਉਹਨਾਂ ਨੂੰ ਸਿਖਾਵੇ।
3ਫ਼ਲਿਸਤੀਆਂ ਦੇ ਪੰਜ ਹਾਕਮ, ਅਤੇ ਸਾਰੇ ਕਨਾਨੀ ਸੀਦੋਨ ਅਤੇ ਹਿੱਤੀਆਂ ਜਿਹੜੇ ਲਬਾਨੋਨ ਦੇ ਪਰਬਤ ਵਿੱਚ ਬਆਲ ਹਰਮੋਨ ਦੇ ਪਰਬਤ ਤੋਂ ਲੈ ਕੇ ਹਮਾਥ ਦੇ ਰਸਤੇ ਤੱਕ ਵੱਸਦੇ ਸਨ।
4ਇਨ੍ਹਾਂ ਸਾਰਿਆਂ ਨੂੰ ਇਸਰਾਏਲ ਦੀ ਪਰਖ ਕਰਨ ਲਈ ਰੱਖਿਆ ਗਿਆ ਸੀ, ਇਹ ਵੇਖਣ ਲਈ ਕਿ ਕੀ ਉਨ੍ਹਾਂ ਨੇ ਯਾਹਵੇਹ ਦੇ ਹੁਕਮਾਂ ਦੀ ਪਾਲਣਾ ਕੀਤੀ, ਜੋ ਯਾਹਵੇਹ ਨੇ ਮੋਸ਼ੇਹ ਰਾਹੀਂ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤੇ ਸਨ।