ਨਿਆਈਂ 4

ਇਸ ਸਮੇਂ ਕੇਨੀ ਹੇਬਰ ਕੇਨੀਜ਼ ਤੋਂ ਵੱਖ ਹੋ ਗਿਆ ਸੀ। ਉਹ ਮੋਸ਼ੇਹ ਦੇ ਸਹੁਰੇ ਹੋਬਾਬ ਦੀ ਸੰਤਾਨ ਸਨ। ਹੇਬਰ ਨੇ ਸਨੀਮ ਦੇ ਬਲੂਤ ਦੇ ਰੁੱਖ ਦੇ ਕੋਲ ਆਪਣਾ ਡੇਰਾ ਲਾਇਆ। ਇਹ ਸਥਾਨ ਕਾਦੇਸ਼ ਦੇ ਨੇੜੇ ਹੈ।

Judges 4:11 (UKJV) Now Heber the Kenite, which was of the children of Hobab the father in law of Moses, had severed himself from the Kenites, and pitched his tent unto the plain of Zaanaim, which is by Kedesh.

9ਦਬੋਰਾਹ ਨੇ ਕਿਹਾ, “ਯਕੀਨਨ ਮੈਂ ਤੁਹਾਡੇ ਨਾਲ ਜਾਵਾਂਗੀ। ਪਰ ਇਸ ਸਫਰ ਵਿੱਚ ਜੋ ਕੁਝ ਤੂੰ ਕਰੇਗਾ ਉਸ ਤੇਰੀ ਕੋਈ ਇੱਜ਼ਤ ਨਾ ਹੋਵੇਗੀ, ਕਿਉਂਕਿ ਯਾਹਵੇਹ ਸੀਸਰਾ ਨੂੰ ਇੱਕ ਔਰਤ ਦੇ ਹੱਥਾਂ ਵਿੱਚ ਸੌਂਪ ਦੇਵੇਗਾ।” ਇਸ ਲਈ ਦਬੋਰਾਹ ਬਾਰਾਕ ਦੇ ਨਾਲ ਕਾਦੇਸ਼ ਨੂੰ ਚਲੀ ਗਈ

10ਉੱਥੇ ਬਾਰਾਕ ਨੇ ਜ਼ਬੂਲੁਨ ਅਤੇ ਨਫ਼ਤਾਲੀ ਦੇ ਲੋਕਾਂ ਨੂੰ ਕਾਦੇਸ਼ ਵਿੱਚ ਬੁਲਾਇਆ ਅਤੇ ਉਹ ਆਪਣੇ ਨਾਲ ਦਸ ਹਜ਼ਾਰ ਆਦਮੀ ਲੈ ਕੇ ਚੜ੍ਹਿਆ। ਦਬੋਰਾਹ ਵੀ ਉਸ ਦੇ ਨਾਲ ਚੜ੍ਹ ਗਈ।

11ਇਸ ਸਮੇਂ ਕੇਨੀ ਹੇਬਰ ਕੇਨੀਜ਼ ਤੋਂ ਵੱਖ ਹੋ ਗਿਆ ਸੀ। ਉਹ ਮੋਸ਼ੇਹ ਦੇ ਸਹੁਰੇ ਹੋਬਾਬ ਦੀ ਸੰਤਾਨ ਸਨ। ਹੇਬਰ ਨੇ ਸਨੀਮ ਦੇ ਬਲੂਤ ਦੇ ਰੁੱਖ ਦੇ ਕੋਲ ਆਪਣਾ ਡੇਰਾ ਲਾਇਆ। ਇਹ ਸਥਾਨ ਕਾਦੇਸ਼ ਦੇ ਨੇੜੇ ਹੈ।

12ਜਦੋਂ ਉਨ੍ਹਾਂ ਨੇ ਸੀਸਰਾ ਨੂੰ ਦੱਸਿਆ ਕਿ ਅਬੀਨੋਆਮ ਦਾ ਪੁੱਤਰ ਬਾਰਾਕ ਤਾਬੋਰ ਪਰਬਤ ਉੱਤੇ ਚੜ੍ਹ ਗਿਆ ਹੈ,

13ਤਾਂ ਸੀਸਰਾ ਨੇ ਹਰੋਸ਼ੇਥ ਹਗੋਇਮ ਤੋਂ ਕੀਸ਼ੋਨ ਨਦੀ ਤੱਕ ਆਪਣੇ ਸਾਰੇ ਆਦਮੀਆਂ ਅਤੇ ਲੋਹੇ ਦੇ ਨੌਂ ਸੌ ਰੱਥਾਂ ਨੂੰ ਬੁਲਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.