11ਇਸ ਸਮੇਂ ਕੇਨੀ ਹੇਬਰ ਕੇਨੀਜ਼ ਤੋਂ ਵੱਖ ਹੋ ਗਿਆ ਸੀ। ਉਹ ਮੋਸ਼ੇਹ ਦੇ ਸਹੁਰੇ ਹੋਬਾਬ ਦੀ ਸੰਤਾਨ ਸਨ। ਹੇਬਰ ਨੇ ਸਨੀਮ ਦੇ ਬਲੂਤ ਦੇ ਰੁੱਖ ਦੇ ਕੋਲ ਆਪਣਾ ਡੇਰਾ ਲਾਇਆ। ਇਹ ਸਥਾਨ ਕਾਦੇਸ਼ ਦੇ ਨੇੜੇ ਹੈ।
12ਜਦੋਂ ਉਨ੍ਹਾਂ ਨੇ ਸੀਸਰਾ ਨੂੰ ਦੱਸਿਆ ਕਿ ਅਬੀਨੋਆਮ ਦਾ ਪੁੱਤਰ ਬਾਰਾਕ ਤਾਬੋਰ ਪਰਬਤ ਉੱਤੇ ਚੜ੍ਹ ਗਿਆ ਹੈ,
13ਤਾਂ ਸੀਸਰਾ ਨੇ ਹਰੋਸ਼ੇਥ ਹਗੋਇਮ ਤੋਂ ਕੀਸ਼ੋਨ ਨਦੀ ਤੱਕ ਆਪਣੇ ਸਾਰੇ ਆਦਮੀਆਂ ਅਤੇ ਲੋਹੇ ਦੇ ਨੌਂ ਸੌ ਰੱਥਾਂ ਨੂੰ ਬੁਲਾਇਆ।
14ਤਦ ਦਬੋਰਾਹ ਨੇ ਬਾਰਾਕ ਨੂੰ ਆਖਿਆ, “ਉੱਠ! ਇਹ ਉਹ ਦਿਨ ਹੈ ਜਦੋਂ ਯਾਹਵੇਹ ਨੇ ਸੀਸਰਾ ਨੂੰ ਤੁਹਾਡੇ ਹੱਥਾਂ ਵਿੱਚ ਸੌਂਪ ਦਿੱਤਾ ਹੈ। ਕੀ ਯਾਹਵੇਹ ਤੇਰੇ ਅੱਗੇ ਨਹੀਂ ਨਿੱਕਲਿਆ?” ਇਸ ਲਈ ਬਾਰਾਕ ਤਾਬੋਰ ਪਰਬਤ ਤੋਂ ਹੇਠਾਂ ਉਤਰਿਆ ਅਤੇ ਦਸ ਹਜ਼ਾਰ ਆਦਮੀ ਉਸਦੇ ਪਿੱਛੇ ਗਏ।
15ਬਾਰਾਕ ਦੇ ਅੱਗੇ ਵਧਣ ਤੇ, ਯਾਹਵੇਹ ਨੇ ਸੀਸਰਾ ਅਤੇ ਉਸਦੇ ਸਾਰੇ ਰਥਾਂ ਅਤੇ ਸੈਨਾ ਨੂੰ ਤਲਵਾਰ ਨਾਲ ਹਰਾਇਆ ਅਤੇ ਸੀਸਰਾ ਆਪਣੇ ਰੱਥ ਤੋਂ ਹੇਠਾਂ ਉਤਰਿਆ ਅਤੇ ਪੈਦਲ ਭੱਜ ਗਿਆ।