ਨਿਆਈਂ 4

ਤਦ ਦਬੋਰਾਹ ਨੇ ਬਾਰਾਕ ਨੂੰ ਆਖਿਆ, “ਉੱਠ! ਇਹ ਉਹ ਦਿਨ ਹੈ ਜਦੋਂ ਯਾਹਵੇਹ ਨੇ ਸੀਸਰਾ ਨੂੰ ਤੁਹਾਡੇ ਹੱਥਾਂ ਵਿੱਚ ਸੌਂਪ ਦਿੱਤਾ ਹੈ। ਕੀ ਯਾਹਵੇਹ ਤੇਰੇ ਅੱਗੇ ਨਹੀਂ ਨਿੱਕਲਿਆ?” ਇਸ ਲਈ ਬਾਰਾਕ ਤਾਬੋਰ ਪਰਬਤ ਤੋਂ ਹੇਠਾਂ ਉਤਰਿਆ ਅਤੇ ਦਸ ਹਜ਼ਾਰ ਆਦਮੀ ਉਸਦੇ ਪਿੱਛੇ ਗਏ।

Judges 4:14 (UKJV) And Deborah said unto Barak, Up; for this is the day in which the LORD has delivered Sisera into yours hand: is not the LORD gone out before you? So Barak went down from mount Tabor, and ten thousand men after him.

12ਜਦੋਂ ਉਨ੍ਹਾਂ ਨੇ ਸੀਸਰਾ ਨੂੰ ਦੱਸਿਆ ਕਿ ਅਬੀਨੋਆਮ ਦਾ ਪੁੱਤਰ ਬਾਰਾਕ ਤਾਬੋਰ ਪਰਬਤ ਉੱਤੇ ਚੜ੍ਹ ਗਿਆ ਹੈ,

13ਤਾਂ ਸੀਸਰਾ ਨੇ ਹਰੋਸ਼ੇਥ ਹਗੋਇਮ ਤੋਂ ਕੀਸ਼ੋਨ ਨਦੀ ਤੱਕ ਆਪਣੇ ਸਾਰੇ ਆਦਮੀਆਂ ਅਤੇ ਲੋਹੇ ਦੇ ਨੌਂ ਸੌ ਰੱਥਾਂ ਨੂੰ ਬੁਲਾਇਆ।

14ਤਦ ਦਬੋਰਾਹ ਨੇ ਬਾਰਾਕ ਨੂੰ ਆਖਿਆ, “ਉੱਠ! ਇਹ ਉਹ ਦਿਨ ਹੈ ਜਦੋਂ ਯਾਹਵੇਹ ਨੇ ਸੀਸਰਾ ਨੂੰ ਤੁਹਾਡੇ ਹੱਥਾਂ ਵਿੱਚ ਸੌਂਪ ਦਿੱਤਾ ਹੈ। ਕੀ ਯਾਹਵੇਹ ਤੇਰੇ ਅੱਗੇ ਨਹੀਂ ਨਿੱਕਲਿਆ?” ਇਸ ਲਈ ਬਾਰਾਕ ਤਾਬੋਰ ਪਰਬਤ ਤੋਂ ਹੇਠਾਂ ਉਤਰਿਆ ਅਤੇ ਦਸ ਹਜ਼ਾਰ ਆਦਮੀ ਉਸਦੇ ਪਿੱਛੇ ਗਏ।

15ਬਾਰਾਕ ਦੇ ਅੱਗੇ ਵਧਣ ਤੇ, ਯਾਹਵੇਹ ਨੇ ਸੀਸਰਾ ਅਤੇ ਉਸਦੇ ਸਾਰੇ ਰਥਾਂ ਅਤੇ ਸੈਨਾ ਨੂੰ ਤਲਵਾਰ ਨਾਲ ਹਰਾਇਆ ਅਤੇ ਸੀਸਰਾ ਆਪਣੇ ਰੱਥ ਤੋਂ ਹੇਠਾਂ ਉਤਰਿਆ ਅਤੇ ਪੈਦਲ ਭੱਜ ਗਿਆ।

16ਬਾਰਾਕ ਨੇ ਰੱਥਾਂ ਅਤੇ ਫ਼ੌਜਾਂ ਦਾ ਹਰੋਸ਼ੇਥ ਹਗੋਇਮ ਤੱਕ ਪਿੱਛਾ ਕੀਤਾ ਅਤੇ ਸੀਸਰਾ ਦੀ ਸਾਰੀ ਫ਼ੌਜ ਤਲਵਾਰ ਨਾਲ ਇਸ ਤਰ੍ਹਾਂ ਮਾਰੀ ਗਈ ਕਿ ਇੱਕ ਆਦਮੀ ਵੀ ਨਹੀਂ ਬਚਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.