ਨਿਆਈਂ 9

ਸਵੇਰੇ ਸੂਰਜ ਚੜ੍ਹਨ ਵੇਲੇ, ਸ਼ਹਿਰ ਦੇ ਵਿਰੁੱਧ ਅੱਗੇ ਵਧੋ। ਜਦੋਂ ਗਆਲ ਅਤੇ ਉਸਦੇ ਆਦਮੀ ਤੁਹਾਡੇ ਵਿਰੁੱਧ ਆਉਣ, ਤਾਂ ਜੋ ਕੁਝ ਤੇਰੇ ਕੋਲੋ ਹੋ ਸਕੇ, ਤੂੰ ਉਨ੍ਹਾਂ ਨਾਲ ਕਰੀ।”

Judges 9:33 (UKJV) And it shall be, that in the morning, as soon as the sun is up, you shall rise early, and set upon the city: and, behold, when he and the people that is with him come out against you, then may you do to them as you shall find occasion.

31ਅਤੇ ਚਲਾਕੀ ਨਾਲ ਉਸ ਨੇ ਅਬੀਮੇਲੇਕ ਕੋਲ ਸੰਦੇਸ਼ਵਾਹਕ ਭੇਜੇ ਅਤੇ ਕਿਹਾ, “ਏਬੇਦ ਦਾ ਪੁੱਤਰ ਗਆਲ ਅਤੇ ਉਸਦਾ ਪਰਿਵਾਰ ਸ਼ੇਕੇਮ ਵਿੱਚ ਆਏ ਹਨ ਅਤੇ ਸ਼ਹਿਰ ਨੂੰ ਤੁਹਾਡੇ ਵਿਰੁੱਧ ਭੜਕਾਉਂਦੇ ਹਨ।

32ਹੁਣ ਉੱਠ ਅਤੇ ਆਪਣੇ ਲੋਕਾਂ ਨਾਲ ਰਾਤ ਨੂੰ ਮੈਦਾਨ ਵਿੱਚ ਘਾਤ ਲਾ ਕੇ ਬੈਠ।

33ਸਵੇਰੇ ਸੂਰਜ ਚੜ੍ਹਨ ਵੇਲੇ, ਸ਼ਹਿਰ ਦੇ ਵਿਰੁੱਧ ਅੱਗੇ ਵਧੋ। ਜਦੋਂ ਗਆਲ ਅਤੇ ਉਸਦੇ ਆਦਮੀ ਤੁਹਾਡੇ ਵਿਰੁੱਧ ਆਉਣ, ਤਾਂ ਜੋ ਕੁਝ ਤੇਰੇ ਕੋਲੋ ਹੋ ਸਕੇ, ਤੂੰ ਉਨ੍ਹਾਂ ਨਾਲ ਕਰੀ।”

34ਇਸ ਲਈ ਅਬੀਮੇਲੇਕ ਅਤੇ ਉਸਦੀ ਸਾਰੀ ਫ਼ੌਜ ਰਾਤ ਨੂੰ ਉੱਠ ਕੇ ਚੱਲ ਪਈ ਅਤੇ ਚਾਰ ਟੋਲੀਆਂ ਬਣਾ ਕੇ ਸ਼ੇਕੇਮ ਦੇ ਸਾਹਮਣੇ ਘਾਤ ਲਾ ਕੇ ਬੈਠ ਗਏ।

35ਅਤੇ ਏਬੇਦ ਦਾ ਪੁੱਤਰ ਗਆਲ ਬਾਹਰ ਜਾ ਕੇ ਸ਼ਹਿਰ ਦੇ ਫਾਟਕ ਦੇ ਦਰਵਾਜ਼ੇ ਉੱਤੇ ਖੜ੍ਹਾ ਹੋਇਆ ਜਿਵੇਂ ਅਬੀਮੇਲੇਕ ਅਤੇ ਉਹ ਦੀਆਂ ਫ਼ੌਜਾਂ ਆਪਣੇ ਛੁਪਣ ਦੇ ਸਥਾਨ ਤੋਂ ਬਾਹਰ ਆਈਆਂ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.