ਨਿਆਈਂ 9

ਇਸ ਲਈ ਅਬੀਮੇਲੇਕ ਅਤੇ ਉਸਦੀ ਸਾਰੀ ਫ਼ੌਜ ਰਾਤ ਨੂੰ ਉੱਠ ਕੇ ਚੱਲ ਪਈ ਅਤੇ ਚਾਰ ਟੋਲੀਆਂ ਬਣਾ ਕੇ ਸ਼ੇਕੇਮ ਦੇ ਸਾਹਮਣੇ ਘਾਤ ਲਾ ਕੇ ਬੈਠ ਗਏ।

Judges 9:34 (UKJV) And Abimelech rose up, and all the people that were with him, by night, and they laid wait against Shechem in four companies.

32ਹੁਣ ਉੱਠ ਅਤੇ ਆਪਣੇ ਲੋਕਾਂ ਨਾਲ ਰਾਤ ਨੂੰ ਮੈਦਾਨ ਵਿੱਚ ਘਾਤ ਲਾ ਕੇ ਬੈਠ।

33ਸਵੇਰੇ ਸੂਰਜ ਚੜ੍ਹਨ ਵੇਲੇ, ਸ਼ਹਿਰ ਦੇ ਵਿਰੁੱਧ ਅੱਗੇ ਵਧੋ। ਜਦੋਂ ਗਆਲ ਅਤੇ ਉਸਦੇ ਆਦਮੀ ਤੁਹਾਡੇ ਵਿਰੁੱਧ ਆਉਣ, ਤਾਂ ਜੋ ਕੁਝ ਤੇਰੇ ਕੋਲੋ ਹੋ ਸਕੇ, ਤੂੰ ਉਨ੍ਹਾਂ ਨਾਲ ਕਰੀ।”

34ਇਸ ਲਈ ਅਬੀਮੇਲੇਕ ਅਤੇ ਉਸਦੀ ਸਾਰੀ ਫ਼ੌਜ ਰਾਤ ਨੂੰ ਉੱਠ ਕੇ ਚੱਲ ਪਈ ਅਤੇ ਚਾਰ ਟੋਲੀਆਂ ਬਣਾ ਕੇ ਸ਼ੇਕੇਮ ਦੇ ਸਾਹਮਣੇ ਘਾਤ ਲਾ ਕੇ ਬੈਠ ਗਏ।

35ਅਤੇ ਏਬੇਦ ਦਾ ਪੁੱਤਰ ਗਆਲ ਬਾਹਰ ਜਾ ਕੇ ਸ਼ਹਿਰ ਦੇ ਫਾਟਕ ਦੇ ਦਰਵਾਜ਼ੇ ਉੱਤੇ ਖੜ੍ਹਾ ਹੋਇਆ ਜਿਵੇਂ ਅਬੀਮੇਲੇਕ ਅਤੇ ਉਹ ਦੀਆਂ ਫ਼ੌਜਾਂ ਆਪਣੇ ਛੁਪਣ ਦੇ ਸਥਾਨ ਤੋਂ ਬਾਹਰ ਆਈਆਂ ਸਨ।

36ਜਦੋਂ ਗਆਲ ਨੇ ਉਨ੍ਹਾਂ ਨੂੰ ਦੇਖਿਆ ਤਾਂ ਜ਼ਬੂਲ ਨੂੰ ਕਿਹਾ, “ਵੇਖੋ, ਲੋਕ ਪਹਾੜਾਂ ਦੀਆਂ ਚੋਟੀਆਂ ਤੋਂ ਹੇਠਾਂ ਆ ਰਹੇ ਹਨ!” ਜ਼ਬੂਲ ਨੇ ਜਵਾਬ ਦਿੱਤਾ, “ਇਹ ਸਿਰਫ ਪਹਾੜੀਆਂ ਤੇ ਪਰਛਾਵੇਂ ਹਨ ਜੋ ਆਦਮੀਆਂ ਵਰਗੇ ਦਿਖਾਈ ਦਿੰਦੇ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.