ਵਿਰਲਾਪ 1

“ਯਾਹਵੇਹ ਨੇ ਮੇਰੇ ਵਿੱਚ ਸਾਰੇ ਯੋਧਿਆਂ ਨੂੰ ਰੱਦ ਕਰ ਦਿੱਤਾ ਹੈ; ਉਸ ਨੇ ਮੇਰੇ ਜੁਆਨਾਂ ਨੂੰ ਕੁਚਲਣ ਲਈ ਮੇਰੇ ਵਿਰੁੱਧ ਫ਼ੌਜ ਬੁਲਾਈ ਹੈ। ਯਾਹਵੇਹ ਨੇ ਯਹੂਦਾਹ ਦੀ ਕੁਆਰੀ ਧੀ ਨੂੰ ਜਾਣੋ ਹੌਦ ਵਿੱਚ ਮਿੱਧਿਆ ਹੈ।

Lamentations 1:15 (UKJV) The LORD has trodden under foot all my mighty men in the midst of me: he has called an assembly against me to crush my young men: the LORD has trodden the virgin, the daughter of Judah, as in a winepress.

13“ਉਚਿਆਈ ਤੋਂ ਉਸਨੇ ਅੱਗ ਭੇਜੀ, ਮੇਰੀਆਂ ਹੱਡੀਆਂ ਵਿੱਚ ਸੁੱਟ ਦਿੱਤੀ। ਉਸ ਨੇ ਮੇਰੇ ਪੈਰਾਂ ਲਈ ਜਾਲ ਵਿਛਾਇਆ ਅਤੇ ਮੈਨੂੰ ਮੋੜ ਦਿੱਤਾ। ਉਸ ਨੇ ਮੈਨੂੰ ਉਜਾੜ ਦਿੱਤਾ, ਮੈਂ ਸਾਰਾ ਦਿਨ ਰੋਗ ਨਾਲ ਨਿਰਬਲ ਰਹਿੰਦੀ ਹਾਂ।

14“ਮੇਰੇ ਪਾਪ ਨੇ ਮੇਰੇ ਲਈ ਜੂਲੇ ਬਣਾ ਦਿੱਤਾ ਹੈ; ਉਸ ਦੇ ਹੱਥਾਂ ਨਾਲ ਇਕੱਠੇ ਬੰਨੇ ਹੋਏ ਹਨ। ਉਹ ਮੇਰੀ ਗਰਦਨ ਉੱਤੇ ਟੰਗ ਦਿੱਤੇ ਗਏ ਹਨ, ਅਤੇ ਯਾਹਵੇਹ ਨੇ ਮੇਰੀ ਤਾਕਤ ਨੂੰ ਛੁਪਾਇਆ ਹੈ। ਉਸ ਨੇ ਮੈਨੂੰ ਉਹਨਾਂ ਦੇ ਹੱਥਾਂ ਵਿੱਚ ਸੌਂਪ ਦਿੱਤਾ ਹੈ ਜਿਨ੍ਹਾਂ ਦਾ ਮੈਂ ਸਾਹਮਣਾ ਨਹੀਂ ਕਰ ਸਕਦਾ।

15“ਯਾਹਵੇਹ ਨੇ ਮੇਰੇ ਵਿੱਚ ਸਾਰੇ ਯੋਧਿਆਂ ਨੂੰ ਰੱਦ ਕਰ ਦਿੱਤਾ ਹੈ; ਉਸ ਨੇ ਮੇਰੇ ਜੁਆਨਾਂ ਨੂੰ ਕੁਚਲਣ ਲਈ ਮੇਰੇ ਵਿਰੁੱਧ ਫ਼ੌਜ ਬੁਲਾਈ ਹੈ। ਯਾਹਵੇਹ ਨੇ ਯਹੂਦਾਹ ਦੀ ਕੁਆਰੀ ਧੀ ਨੂੰ ਜਾਣੋ ਹੌਦ ਵਿੱਚ ਮਿੱਧਿਆ ਹੈ।

16“ਇਸੇ ਕਰਕੇ ਮੈਂ ਰੋਂਦੀ ਹਾਂ ਅਤੇ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਜਾਂਦੀਆਂ ਹਨ। ਕਿਉਂ ਜੋ ਮੈਨੂੰ ਦਿਲਾਸਾ ਦੇਣ ਵਾਲਾ ਦੂਰ ਹੈ, ਮੇਰੀ ਆਤਮਾ ਨੂੰ ਬਹਾਲ ਕਰਨ ਵਾਲਾ ਕੋਈ ਨਹੀਂ ਹੈ। ਮੇਰੇ ਬੱਚੇ ਬੇਸਹਾਰਾ ਹਨ ਕਿਉਂਕਿ ਦੁਸ਼ਮਣ ਨੇ ਜਿੱਤ ਪ੍ਰਾਪਤ ਕੀਤੀ ਹੈ।”

17ਸੀਯੋਨ ਨੇ ਆਪਣੇ ਹੱਥ ਫੈਲਾਏ ਹਨ, ਪਰ ਉਸ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਹੈ। ਯਾਹਵੇਹ ਨੇ ਯਾਕੋਬ ਲਈ ਹੁਕਮ ਦਿੱਤਾ ਹੈ ਕਿ ਉਸਦੇ ਗੁਆਂਢੀ ਉਸਦੇ ਦੁਸ਼ਮਣ ਬਣ ਜਾਣ; ਯੇਰੂਸ਼ਲੇਮ ਉਹਨਾਂ ਵਿੱਚ ਇੱਕ ਅਸ਼ੁੱਧ ਵਸਤੂ ਵਾਂਗ ਬਣ ਗਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.