ਵਿਰਲਾਪ 1

ਸੀਯੋਨ ਨੇ ਆਪਣੇ ਹੱਥ ਫੈਲਾਏ ਹਨ, ਪਰ ਉਸ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਹੈ। ਯਾਹਵੇਹ ਨੇ ਯਾਕੋਬ ਲਈ ਹੁਕਮ ਦਿੱਤਾ ਹੈ ਕਿ ਉਸਦੇ ਗੁਆਂਢੀ ਉਸਦੇ ਦੁਸ਼ਮਣ ਬਣ ਜਾਣ; ਯੇਰੂਸ਼ਲੇਮ ਉਹਨਾਂ ਵਿੱਚ ਇੱਕ ਅਸ਼ੁੱਧ ਵਸਤੂ ਵਾਂਗ ਬਣ ਗਿਆ ਹੈ।

Lamentations 1:17 (UKJV) Zion spreads forth her hands, and there is none to comfort her: the LORD has commanded concerning Jacob, that his adversaries should be round about him: Jerusalem is as a menstruous woman among them.

15“ਯਾਹਵੇਹ ਨੇ ਮੇਰੇ ਵਿੱਚ ਸਾਰੇ ਯੋਧਿਆਂ ਨੂੰ ਰੱਦ ਕਰ ਦਿੱਤਾ ਹੈ; ਉਸ ਨੇ ਮੇਰੇ ਜੁਆਨਾਂ ਨੂੰ ਕੁਚਲਣ ਲਈ ਮੇਰੇ ਵਿਰੁੱਧ ਫ਼ੌਜ ਬੁਲਾਈ ਹੈ। ਯਾਹਵੇਹ ਨੇ ਯਹੂਦਾਹ ਦੀ ਕੁਆਰੀ ਧੀ ਨੂੰ ਜਾਣੋ ਹੌਦ ਵਿੱਚ ਮਿੱਧਿਆ ਹੈ।

16“ਇਸੇ ਕਰਕੇ ਮੈਂ ਰੋਂਦੀ ਹਾਂ ਅਤੇ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਜਾਂਦੀਆਂ ਹਨ। ਕਿਉਂ ਜੋ ਮੈਨੂੰ ਦਿਲਾਸਾ ਦੇਣ ਵਾਲਾ ਦੂਰ ਹੈ, ਮੇਰੀ ਆਤਮਾ ਨੂੰ ਬਹਾਲ ਕਰਨ ਵਾਲਾ ਕੋਈ ਨਹੀਂ ਹੈ। ਮੇਰੇ ਬੱਚੇ ਬੇਸਹਾਰਾ ਹਨ ਕਿਉਂਕਿ ਦੁਸ਼ਮਣ ਨੇ ਜਿੱਤ ਪ੍ਰਾਪਤ ਕੀਤੀ ਹੈ।”

17ਸੀਯੋਨ ਨੇ ਆਪਣੇ ਹੱਥ ਫੈਲਾਏ ਹਨ, ਪਰ ਉਸ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਹੈ। ਯਾਹਵੇਹ ਨੇ ਯਾਕੋਬ ਲਈ ਹੁਕਮ ਦਿੱਤਾ ਹੈ ਕਿ ਉਸਦੇ ਗੁਆਂਢੀ ਉਸਦੇ ਦੁਸ਼ਮਣ ਬਣ ਜਾਣ; ਯੇਰੂਸ਼ਲੇਮ ਉਹਨਾਂ ਵਿੱਚ ਇੱਕ ਅਸ਼ੁੱਧ ਵਸਤੂ ਵਾਂਗ ਬਣ ਗਿਆ ਹੈ।

18“ਯਾਹਵੇਹ ਧਰਮੀ ਹੈ, ਫਿਰ ਵੀ ਮੈਂ ਉਸਦੇ ਹੁਕਮ ਦੇ ਵਿਰੁੱਧ ਬਗਾਵਤ ਕੀਤੀ। ਹੁਣ ਹੇ ਸਾਰੇ ਲੋਕੋ ਇਹ ਸੁਣੋ; ਮੇਰੇ ਦੁੱਖ ਨੂੰ ਵੇਖੋ, ਮੇਰੇ ਜਵਾਨ ਅਤੇ ਮੁਟਿਆਰਾਂ ਗ਼ੁਲਾਮੀ ਵਿੱਚ ਚਲੇ ਗਏ ਹਨ।

19“ਮੈਂ ਆਪਣੇ ਸਹਿਯੋਗੀਆਂ ਨੂੰ ਬੁਲਾਇਆ ਪਰ ਉਹਨਾਂ ਨੇ ਮੈਨੂੰ ਧੋਖਾ ਦਿੱਤਾ। ਮੇਰੇ ਜਾਜਕ ਅਤੇ ਮੇਰੇ ਬਜ਼ੁਰਗ ਸ਼ਹਿਰ ਵਿੱਚ ਮਾਰੇ ਗਏ ਜਦੋਂ ਉਹ ਆਪਣੇ ਆਪ ਨੂੰ ਜਿਉਂਦਾ ਰੱਖਣ ਲਈ ਭੋਜਨ ਦੀ ਭਾਲ ਕਰਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.