14“ਮੇਰੇ ਪਾਪ ਨੇ ਮੇਰੇ ਲਈ ਜੂਲੇ ਬਣਾ ਦਿੱਤਾ ਹੈ; ਉਸ ਦੇ ਹੱਥਾਂ ਨਾਲ ਇਕੱਠੇ ਬੰਨੇ ਹੋਏ ਹਨ। ਉਹ ਮੇਰੀ ਗਰਦਨ ਉੱਤੇ ਟੰਗ ਦਿੱਤੇ ਗਏ ਹਨ, ਅਤੇ ਯਾਹਵੇਹ ਨੇ ਮੇਰੀ ਤਾਕਤ ਨੂੰ ਛੁਪਾਇਆ ਹੈ। ਉਸ ਨੇ ਮੈਨੂੰ ਉਹਨਾਂ ਦੇ ਹੱਥਾਂ ਵਿੱਚ ਸੌਂਪ ਦਿੱਤਾ ਹੈ ਜਿਨ੍ਹਾਂ ਦਾ ਮੈਂ ਸਾਹਮਣਾ ਨਹੀਂ ਕਰ ਸਕਦਾ।
15“ਯਾਹਵੇਹ ਨੇ ਮੇਰੇ ਵਿੱਚ ਸਾਰੇ ਯੋਧਿਆਂ ਨੂੰ ਰੱਦ ਕਰ ਦਿੱਤਾ ਹੈ; ਉਸ ਨੇ ਮੇਰੇ ਜੁਆਨਾਂ ਨੂੰ ਕੁਚਲਣ ਲਈ ਮੇਰੇ ਵਿਰੁੱਧ ਫ਼ੌਜ ਬੁਲਾਈ ਹੈ। ਯਾਹਵੇਹ ਨੇ ਯਹੂਦਾਹ ਦੀ ਕੁਆਰੀ ਧੀ ਨੂੰ ਜਾਣੋ ਹੌਦ ਵਿੱਚ ਮਿੱਧਿਆ ਹੈ।
16“ਇਸੇ ਕਰਕੇ ਮੈਂ ਰੋਂਦੀ ਹਾਂ ਅਤੇ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਜਾਂਦੀਆਂ ਹਨ। ਕਿਉਂ ਜੋ ਮੈਨੂੰ ਦਿਲਾਸਾ ਦੇਣ ਵਾਲਾ ਦੂਰ ਹੈ, ਮੇਰੀ ਆਤਮਾ ਨੂੰ ਬਹਾਲ ਕਰਨ ਵਾਲਾ ਕੋਈ ਨਹੀਂ ਹੈ। ਮੇਰੇ ਬੱਚੇ ਬੇਸਹਾਰਾ ਹਨ ਕਿਉਂਕਿ ਦੁਸ਼ਮਣ ਨੇ ਜਿੱਤ ਪ੍ਰਾਪਤ ਕੀਤੀ ਹੈ।”
17ਸੀਯੋਨ ਨੇ ਆਪਣੇ ਹੱਥ ਫੈਲਾਏ ਹਨ, ਪਰ ਉਸ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਹੈ। ਯਾਹਵੇਹ ਨੇ ਯਾਕੋਬ ਲਈ ਹੁਕਮ ਦਿੱਤਾ ਹੈ ਕਿ ਉਸਦੇ ਗੁਆਂਢੀ ਉਸਦੇ ਦੁਸ਼ਮਣ ਬਣ ਜਾਣ; ਯੇਰੂਸ਼ਲੇਮ ਉਹਨਾਂ ਵਿੱਚ ਇੱਕ ਅਸ਼ੁੱਧ ਵਸਤੂ ਵਾਂਗ ਬਣ ਗਿਆ ਹੈ।
18“ਯਾਹਵੇਹ ਧਰਮੀ ਹੈ, ਫਿਰ ਵੀ ਮੈਂ ਉਸਦੇ ਹੁਕਮ ਦੇ ਵਿਰੁੱਧ ਬਗਾਵਤ ਕੀਤੀ। ਹੁਣ ਹੇ ਸਾਰੇ ਲੋਕੋ ਇਹ ਸੁਣੋ; ਮੇਰੇ ਦੁੱਖ ਨੂੰ ਵੇਖੋ, ਮੇਰੇ ਜਵਾਨ ਅਤੇ ਮੁਟਿਆਰਾਂ ਗ਼ੁਲਾਮੀ ਵਿੱਚ ਚਲੇ ਗਏ ਹਨ।