ਵਿਰਲਾਪ 1

“ਮੈਂ ਆਪਣੇ ਸਹਿਯੋਗੀਆਂ ਨੂੰ ਬੁਲਾਇਆ ਪਰ ਉਹਨਾਂ ਨੇ ਮੈਨੂੰ ਧੋਖਾ ਦਿੱਤਾ। ਮੇਰੇ ਜਾਜਕ ਅਤੇ ਮੇਰੇ ਬਜ਼ੁਰਗ ਸ਼ਹਿਰ ਵਿੱਚ ਮਾਰੇ ਗਏ ਜਦੋਂ ਉਹ ਆਪਣੇ ਆਪ ਨੂੰ ਜਿਉਂਦਾ ਰੱਖਣ ਲਈ ਭੋਜਨ ਦੀ ਭਾਲ ਕਰਦੇ ਸਨ।

Lamentations 1:19 (UKJV) I called for my lovers, but they deceived me: my priests and mine elders gave up the spirit in the city, while they sought their food to relieve their souls.

17ਸੀਯੋਨ ਨੇ ਆਪਣੇ ਹੱਥ ਫੈਲਾਏ ਹਨ, ਪਰ ਉਸ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਹੈ। ਯਾਹਵੇਹ ਨੇ ਯਾਕੋਬ ਲਈ ਹੁਕਮ ਦਿੱਤਾ ਹੈ ਕਿ ਉਸਦੇ ਗੁਆਂਢੀ ਉਸਦੇ ਦੁਸ਼ਮਣ ਬਣ ਜਾਣ; ਯੇਰੂਸ਼ਲੇਮ ਉਹਨਾਂ ਵਿੱਚ ਇੱਕ ਅਸ਼ੁੱਧ ਵਸਤੂ ਵਾਂਗ ਬਣ ਗਿਆ ਹੈ।

18“ਯਾਹਵੇਹ ਧਰਮੀ ਹੈ, ਫਿਰ ਵੀ ਮੈਂ ਉਸਦੇ ਹੁਕਮ ਦੇ ਵਿਰੁੱਧ ਬਗਾਵਤ ਕੀਤੀ। ਹੁਣ ਹੇ ਸਾਰੇ ਲੋਕੋ ਇਹ ਸੁਣੋ; ਮੇਰੇ ਦੁੱਖ ਨੂੰ ਵੇਖੋ, ਮੇਰੇ ਜਵਾਨ ਅਤੇ ਮੁਟਿਆਰਾਂ ਗ਼ੁਲਾਮੀ ਵਿੱਚ ਚਲੇ ਗਏ ਹਨ।

19“ਮੈਂ ਆਪਣੇ ਸਹਿਯੋਗੀਆਂ ਨੂੰ ਬੁਲਾਇਆ ਪਰ ਉਹਨਾਂ ਨੇ ਮੈਨੂੰ ਧੋਖਾ ਦਿੱਤਾ। ਮੇਰੇ ਜਾਜਕ ਅਤੇ ਮੇਰੇ ਬਜ਼ੁਰਗ ਸ਼ਹਿਰ ਵਿੱਚ ਮਾਰੇ ਗਏ ਜਦੋਂ ਉਹ ਆਪਣੇ ਆਪ ਨੂੰ ਜਿਉਂਦਾ ਰੱਖਣ ਲਈ ਭੋਜਨ ਦੀ ਭਾਲ ਕਰਦੇ ਸਨ।

20“ਵੇਖੋ, ਯਾਹਵੇਹ, ਮੈਂ ਕਿੰਨਾ ਦੁਖੀ ਹਾਂ! ਮੈਂ ਅੰਦਰੋਂ ਕਸ਼ਟ ਵਿੱਚ ਹਾਂ, ਅਤੇ ਮੇਰੇ ਮਨ ਵਿੱਚ ਮੈਂ ਦੁਖੀ ਹਾਂ, ਕਿਉਂ ਜੋ ਮੈਂ ਸਭ ਤੋਂ ਵੱਧ ਬਗਾਵਤ ਕੀਤੀ ਹਾਂ। ਬਾਹਰ, ਤਲਵਾਰ ਸੋਗ ਕਰਦੀ ਹੈ; ਅੰਦਰ, ਕੇਵਲ ਮੌਤ ਹੈ।

21“ਲੋਕਾਂ ਨੇ ਮੇਰੇ ਹਾਉਂਕੇ ਸੁਣੇ ਹਨ, ਪਰ ਮੈਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਹੈ। ਮੇਰੇ ਸਾਰੇ ਵੈਰੀਆਂ ਨੇ ਮੇਰੀ ਬਿਪਤਾ ਬਾਰੇ ਸੁਣਿਆ ਹੈ; ਉਹ ਖੁਸ਼ ਹਨ ਕਿ ਤੂੰ ਇਹ ਕੀਤਾ ਹੈ। ਤੁਸੀਂ ਉਹ ਦਿਨ ਲਿਆਓ ਜਿਸਦਾ ਤੁਸੀਂ ਐਲਾਨ ਕੀਤਾ ਹੈ ਤਾਂ ਜੋ ਉਹ ਮੇਰੇ ਵਰਗੇ ਬਣ ਜਾਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.