ਵਿਰਲਾਪ 1

“ਲੋਕਾਂ ਨੇ ਮੇਰੇ ਹਾਉਂਕੇ ਸੁਣੇ ਹਨ, ਪਰ ਮੈਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਹੈ। ਮੇਰੇ ਸਾਰੇ ਵੈਰੀਆਂ ਨੇ ਮੇਰੀ ਬਿਪਤਾ ਬਾਰੇ ਸੁਣਿਆ ਹੈ; ਉਹ ਖੁਸ਼ ਹਨ ਕਿ ਤੂੰ ਇਹ ਕੀਤਾ ਹੈ। ਤੁਸੀਂ ਉਹ ਦਿਨ ਲਿਆਓ ਜਿਸਦਾ ਤੁਸੀਂ ਐਲਾਨ ਕੀਤਾ ਹੈ ਤਾਂ ਜੋ ਉਹ ਮੇਰੇ ਵਰਗੇ ਬਣ ਜਾਣ।

Lamentations 1:21 (UKJV) They have heard that I sigh: there is none to comfort me: all mine enemies have heard of my trouble; they are glad that you have done it: you will bring the day that you have called, and they shall be like unto me.

19“ਮੈਂ ਆਪਣੇ ਸਹਿਯੋਗੀਆਂ ਨੂੰ ਬੁਲਾਇਆ ਪਰ ਉਹਨਾਂ ਨੇ ਮੈਨੂੰ ਧੋਖਾ ਦਿੱਤਾ। ਮੇਰੇ ਜਾਜਕ ਅਤੇ ਮੇਰੇ ਬਜ਼ੁਰਗ ਸ਼ਹਿਰ ਵਿੱਚ ਮਾਰੇ ਗਏ ਜਦੋਂ ਉਹ ਆਪਣੇ ਆਪ ਨੂੰ ਜਿਉਂਦਾ ਰੱਖਣ ਲਈ ਭੋਜਨ ਦੀ ਭਾਲ ਕਰਦੇ ਸਨ।

20“ਵੇਖੋ, ਯਾਹਵੇਹ, ਮੈਂ ਕਿੰਨਾ ਦੁਖੀ ਹਾਂ! ਮੈਂ ਅੰਦਰੋਂ ਕਸ਼ਟ ਵਿੱਚ ਹਾਂ, ਅਤੇ ਮੇਰੇ ਮਨ ਵਿੱਚ ਮੈਂ ਦੁਖੀ ਹਾਂ, ਕਿਉਂ ਜੋ ਮੈਂ ਸਭ ਤੋਂ ਵੱਧ ਬਗਾਵਤ ਕੀਤੀ ਹਾਂ। ਬਾਹਰ, ਤਲਵਾਰ ਸੋਗ ਕਰਦੀ ਹੈ; ਅੰਦਰ, ਕੇਵਲ ਮੌਤ ਹੈ।

21“ਲੋਕਾਂ ਨੇ ਮੇਰੇ ਹਾਉਂਕੇ ਸੁਣੇ ਹਨ, ਪਰ ਮੈਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਹੈ। ਮੇਰੇ ਸਾਰੇ ਵੈਰੀਆਂ ਨੇ ਮੇਰੀ ਬਿਪਤਾ ਬਾਰੇ ਸੁਣਿਆ ਹੈ; ਉਹ ਖੁਸ਼ ਹਨ ਕਿ ਤੂੰ ਇਹ ਕੀਤਾ ਹੈ। ਤੁਸੀਂ ਉਹ ਦਿਨ ਲਿਆਓ ਜਿਸਦਾ ਤੁਸੀਂ ਐਲਾਨ ਕੀਤਾ ਹੈ ਤਾਂ ਜੋ ਉਹ ਮੇਰੇ ਵਰਗੇ ਬਣ ਜਾਣ।

22“ਉਨ੍ਹਾਂ ਦੀ ਸਾਰੀ ਬੁਰਿਆਈ ਤੇਰੇ ਸਾਹਮਣੇ ਆਵੇ, ਉਨ੍ਹਾਂ ਨਾਲ ਉਸੇ ਤਰ੍ਹਾਂ ਹੀ ਕਰ ਜਿਵੇਂ ਤੂੰ ਮੇਰੇ ਨਾਲ ਮੇਰੇ ਸਾਰੇ ਅਪਰਾਧਾਂ ਦੇ ਕਾਰਨ ਕੀਤਾ ਹੈ, ਕਿਉਂ ਜੋ ਮੈਂ ਬਹੁਤ ਹਾਉਂਕੇ ਭਰਦੀ ਹਾਂ, ਅਤੇ ਮੇਰਾ ਦਿਲ ਨਿਰਬਲ ਹੋ ਗਿਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.