18“ਯਾਹਵੇਹ ਧਰਮੀ ਹੈ, ਫਿਰ ਵੀ ਮੈਂ ਉਸਦੇ ਹੁਕਮ ਦੇ ਵਿਰੁੱਧ ਬਗਾਵਤ ਕੀਤੀ। ਹੁਣ ਹੇ ਸਾਰੇ ਲੋਕੋ ਇਹ ਸੁਣੋ; ਮੇਰੇ ਦੁੱਖ ਨੂੰ ਵੇਖੋ, ਮੇਰੇ ਜਵਾਨ ਅਤੇ ਮੁਟਿਆਰਾਂ ਗ਼ੁਲਾਮੀ ਵਿੱਚ ਚਲੇ ਗਏ ਹਨ।
19“ਮੈਂ ਆਪਣੇ ਸਹਿਯੋਗੀਆਂ ਨੂੰ ਬੁਲਾਇਆ ਪਰ ਉਹਨਾਂ ਨੇ ਮੈਨੂੰ ਧੋਖਾ ਦਿੱਤਾ। ਮੇਰੇ ਜਾਜਕ ਅਤੇ ਮੇਰੇ ਬਜ਼ੁਰਗ ਸ਼ਹਿਰ ਵਿੱਚ ਮਾਰੇ ਗਏ ਜਦੋਂ ਉਹ ਆਪਣੇ ਆਪ ਨੂੰ ਜਿਉਂਦਾ ਰੱਖਣ ਲਈ ਭੋਜਨ ਦੀ ਭਾਲ ਕਰਦੇ ਸਨ।
20“ਵੇਖੋ, ਯਾਹਵੇਹ, ਮੈਂ ਕਿੰਨਾ ਦੁਖੀ ਹਾਂ! ਮੈਂ ਅੰਦਰੋਂ ਕਸ਼ਟ ਵਿੱਚ ਹਾਂ, ਅਤੇ ਮੇਰੇ ਮਨ ਵਿੱਚ ਮੈਂ ਦੁਖੀ ਹਾਂ, ਕਿਉਂ ਜੋ ਮੈਂ ਸਭ ਤੋਂ ਵੱਧ ਬਗਾਵਤ ਕੀਤੀ ਹਾਂ। ਬਾਹਰ, ਤਲਵਾਰ ਸੋਗ ਕਰਦੀ ਹੈ; ਅੰਦਰ, ਕੇਵਲ ਮੌਤ ਹੈ।
21“ਲੋਕਾਂ ਨੇ ਮੇਰੇ ਹਾਉਂਕੇ ਸੁਣੇ ਹਨ, ਪਰ ਮੈਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਹੈ। ਮੇਰੇ ਸਾਰੇ ਵੈਰੀਆਂ ਨੇ ਮੇਰੀ ਬਿਪਤਾ ਬਾਰੇ ਸੁਣਿਆ ਹੈ; ਉਹ ਖੁਸ਼ ਹਨ ਕਿ ਤੂੰ ਇਹ ਕੀਤਾ ਹੈ। ਤੁਸੀਂ ਉਹ ਦਿਨ ਲਿਆਓ ਜਿਸਦਾ ਤੁਸੀਂ ਐਲਾਨ ਕੀਤਾ ਹੈ ਤਾਂ ਜੋ ਉਹ ਮੇਰੇ ਵਰਗੇ ਬਣ ਜਾਣ।
22“ਉਨ੍ਹਾਂ ਦੀ ਸਾਰੀ ਬੁਰਿਆਈ ਤੇਰੇ ਸਾਹਮਣੇ ਆਵੇ, ਉਨ੍ਹਾਂ ਨਾਲ ਉਸੇ ਤਰ੍ਹਾਂ ਹੀ ਕਰ ਜਿਵੇਂ ਤੂੰ ਮੇਰੇ ਨਾਲ ਮੇਰੇ ਸਾਰੇ ਅਪਰਾਧਾਂ ਦੇ ਕਾਰਨ ਕੀਤਾ ਹੈ, ਕਿਉਂ ਜੋ ਮੈਂ ਬਹੁਤ ਹਾਉਂਕੇ ਭਰਦੀ ਹਾਂ, ਅਤੇ ਮੇਰਾ ਦਿਲ ਨਿਰਬਲ ਹੋ ਗਿਆ ਹੈ।”