40ਆਓ ਆਪਾਂ ਆਪਣੇ ਤਰੀਕਿਆਂ ਦੀ ਜਾਂਚ ਕਰੀਏ ਅਤੇ ਉਹਨਾਂ ਨੂੰ ਪਰਖੀਏ, ਅਤੇ ਆਓ ਅਸੀਂ ਯਾਹਵੇਹ ਵੱਲ ਮੁੜੀਏ।
41ਆਉ ਅਸੀਂ ਆਪਣੇ ਦਿਲ ਅਤੇ ਆਪਣੇ ਹੱਥਾਂ ਨੂੰ ਸਵਰਗ ਵਿੱਚ ਪਰਮੇਸ਼ਵਰ ਵੱਲ ਉੱਚਾ ਕਰੀਏ, ਅਤੇ ਆਖੀਏ:
42“ਅਸੀਂ ਅਪਰਾਧ ਅਤੇ ਵਿਦਰੋਹ ਕੀਤਾ, ਅਤੇ ਤੂੰ ਮਾਫ਼ ਨਹੀਂ ਕੀਤਾ।
43“ਤੁਸੀਂ ਆਪਣੇ ਆਪ ਨੂੰ ਗੁੱਸੇ ਨਾਲ ਢੱਕ ਲਿਆ ਹੈ ਅਤੇ ਸਾਡਾ ਪਿੱਛਾ ਕੀਤਾ ਹੈ; ਤੁਸੀਂ ਬਿਨਾਂ ਤਰਸ ਦੇ ਮਾਰਿਆ ਹੈ।
44ਤੁਸੀਂ ਆਪਣੇ ਆਪ ਨੂੰ ਬੱਦਲ ਨਾਲ ਢੱਕ ਲਿਆ ਹੈ ਤਾਂ ਜੋ ਕੋਈ ਪ੍ਰਾਰਥਨਾ ਤੇਰੇ ਕੋਲ ਨਾ ਪਹੁੰਚੇ।