19ਸਾਡਾ ਪਿੱਛਾ ਕਰਨ ਵਾਲੇ ਅਕਾਸ਼ ਵਿੱਚ ਉਕਾਬ ਨਾਲੋਂ ਤੇਜ਼ ਸਨ; ਉਨ੍ਹਾਂ ਨੇ ਪਹਾੜਾਂ ਉੱਤੇ ਸਾਡਾ ਪਿੱਛਾ ਕੀਤਾ ਅਤੇ ਮਾਰੂਥਲ ਵਿੱਚ ਸਾਡੀ ਉਡੀਕ ਵਿੱਚ ਪਏ ਰਹੇ।
20ਯਾਹਵੇਹ ਦਾ ਮਸਹ ਕੀਤਾ ਹੋਇਆ, ਸਾਡਾ ਜੀਵਨ ਦਾ ਸਾਹ ਉਹਨਾਂ ਦੇ ਜਾਲ ਵਿੱਚ ਫਸਿਆ ਹੋਇਆ ਸੀ। ਅਸੀਂ ਸੋਚਿਆ ਕਿ ਅਸੀਂ ਉਸ ਦੇ ਸਾਏ ਹੇਠ ਕੌਮਾਂ ਵਿੱਚ ਰਹਾਂਗੇ।
21ਹੇ ਅਦੋਮ ਦੀ ਧੀਏ, ਊਜ਼ ਦੀ ਧਰਤੀ ਉੱਤੇ ਵੱਸਦੀ ਹੈ, ਅਨੰਦ ਹੋ ਅਤੇ ਖੁਸ਼ ਮਨਾ। ਪਰ ਤੈਨੂੰ ਵੀ ਪਿਆਲਾ ਦਿੱਤਾ ਜਾਵੇਗਾ। ਤੂੰ ਸ਼ਰਾਬੀ ਹੋ ਕੇ ਆਪਣੇ ਕੱਪੜੇ ਉਤਾਰੇਗੀ।
22ਹੇ ਸੀਯੋਨ ਦੀਏ ਧੀਏ, ਤੇਰੀ ਬਦੀ ਦੀ ਸਜ਼ਾ ਪੂਰੀ ਹੋਈ, ਉਹ ਤੈਨੂੰ ਫੇਰ ਗੁਲਾਮ ਬਣਾ ਕੇ ਨਹੀਂ ਲੈ ਜਾਵੇਗਾ! ਹੇ ਅਦੋਮ ਦੀਏ ਧੀਏ, ਉਹ ਤੇਰੀ ਬਦੀ ਦੀ ਖ਼ਬਰ ਲਵੇਗਾ, ਉਹ ਤੇਰੇ ਪਾਪ ਉਘਾੜ ਦੇਵੇਗਾ।