ਵਿਰਲਾਪ 5

ਸੀਯੋਨ ਵਿੱਚ ਔਰਤਾਂ ਅਤੇ ਯਹੂਦਾਹ ਦੇ ਕਸਬਿਆਂ ਵਿੱਚ ਕੁਆਰੀਆਂ ਭਰਿਸ਼ਟ ਕੀਤੀਆਂ ਗਈਆਂ।

Lamentations 5:11 (UKJV) They ravished the women in Zion, and the maids in the cities of Judah.

9ਮਾਰੂਥਲ ਵਿੱਚ ਤਲਵਾਰ ਦੇ ਕਾਰਨ ਅਸੀਂ ਆਪਣੀਆਂ ਜਾਨਾਂ ਦੇ ਖ਼ਤਰੇ ਵਿੱਚ ਪਾ ਕੇ ਰੋਟੀ ਕਮਾਉਂਦੇ ਹਾਂ।

10ਭੁੱਖ ਦੀ ਝੁਲਸਾ ਦੇਣ ਵਾਲੀ ਅੱਗ ਦੇ ਕਾਰਨ, ਸਾਡਾ ਚਮੜਾ ਤੰਦੂਰ ਵਾਂਗੂੰ ਕਾਲਾ ਹੋ ਗਿਆ ਹੈ।

11ਸੀਯੋਨ ਵਿੱਚ ਔਰਤਾਂ ਅਤੇ ਯਹੂਦਾਹ ਦੇ ਕਸਬਿਆਂ ਵਿੱਚ ਕੁਆਰੀਆਂ ਭਰਿਸ਼ਟ ਕੀਤੀਆਂ ਗਈਆਂ।

12ਰਾਜਕੁਮਾਰਾਂ ਨੂੰ ਉਹਨਾਂ ਦੇ ਹੱਥਾਂ ਭਾਰ ਲਟਕਾਇਆ ਗਿਆ ਹੈ; ਬਜ਼ੁਰਗਾਂ ਦਾ ਕੋਈ ਸਤਿਕਾਰ ਨਹੀਂ ਕੀਤਾ ਜਾਂਦਾ।

13ਨੌਜਵਾਨ ਚੱਕੀ ਦੇ ਪੱਥਰਾਂ ਤੇ ਮਿਹਨਤ ਕਰਦੇ ਹਨ; ਮੁੰਡਿਆਂ ਨੇ ਲੱਕੜਾਂ ਦੇ ਭਾਰ ਹੇਠ ਠੋਕਰਾਂ ਖਾਧੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.