20“ ‘ਜੇਕਰ ਕੋਈ ਆਦਮੀ ਉਸ ਔਰਤ ਨਾਲ ਸੌਂਦਾ ਹੈ ਜੋ ਗੁਲਾਮ ਹੈ ਜਾਂ ਉਸਦੀ ਕਿਸੇ ਹੋਰ ਆਦਮੀ ਨਾਲ ਮੰਗਣੀ ਕੀਤੀ ਗਈ ਹੋਵੇ ਪਰ ਜਿਸ ਨੂੰ ਰਿਹਾਈ ਨਹੀਂ ਦਿੱਤੀ ਗਈ ਸੀ ਜਾਂ ਉਸਨੂੰ ਅਜ਼ਾਦੀ ਨਹੀਂ ਦਿੱਤੀ ਗਈ ਸੀ, ਤਾਂ ਉਸ ਨੂੰ ਉਚਿਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
21ਉਹ ਆਦਮੀ ਯਾਹਵੇਹ ਅੱਗੇ ਦੋਸ਼ ਦੀ ਭੇਟ ਵਜੋਂ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਇੱਕ ਭੇਡੂ ਲਿਆਵੇ।
22ਪਾਪ ਦੀ ਭੇਟ ਦੇ ਭੇਡੂ ਦੇ ਨਾਲ ਜਾਜਕ ਨੂੰ ਉਸ ਦੇ ਪਾਪ ਲਈ ਯਾਹਵੇਹ ਦੇ ਅੱਗੇ ਪ੍ਰਾਸਚਿਤ ਕਰੇ, ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।
23“ ‘ਜਦੋਂ ਤੁਸੀਂ ਦੇਸ਼ ਵਿੱਚ ਦਾਖਲ ਹੋਵੋ ਅਤੇ ਸਾਰੀ ਕਿਸਮ ਦੇ ਫਲਦਾਰ ਰੁੱਖ ਲਗਾਓ, ਤਾਂ ਤਿੰਨ ਸਾਲ ਤੱਕ ਉਨ੍ਹਾਂ ਦੇ ਫਲਾਂ ਨੂੰ ਅਸੁੰਨਤੀ ਸਮਝਣਾ, ਉਹ ਖਾਧੇ ਨਾ ਜਾਣ।
24ਚੌਥੇ ਸਾਲ ਵਿੱਚ ਇਸ ਦੇ ਸਾਰੇ ਫਲ ਪਵਿੱਤਰ ਹੋਣਗੇ, ਯਾਹਵੇਹ ਲਈ ਉਸਤਤ ਦੀ ਭੇਟ ਠਹਿਰੇ।