22ਪਾਪ ਦੀ ਭੇਟ ਦੇ ਭੇਡੂ ਦੇ ਨਾਲ ਜਾਜਕ ਨੂੰ ਉਸ ਦੇ ਪਾਪ ਲਈ ਯਾਹਵੇਹ ਦੇ ਅੱਗੇ ਪ੍ਰਾਸਚਿਤ ਕਰੇ, ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।
23“ ‘ਜਦੋਂ ਤੁਸੀਂ ਦੇਸ਼ ਵਿੱਚ ਦਾਖਲ ਹੋਵੋ ਅਤੇ ਸਾਰੀ ਕਿਸਮ ਦੇ ਫਲਦਾਰ ਰੁੱਖ ਲਗਾਓ, ਤਾਂ ਤਿੰਨ ਸਾਲ ਤੱਕ ਉਨ੍ਹਾਂ ਦੇ ਫਲਾਂ ਨੂੰ ਅਸੁੰਨਤੀ ਸਮਝਣਾ, ਉਹ ਖਾਧੇ ਨਾ ਜਾਣ।
24ਚੌਥੇ ਸਾਲ ਵਿੱਚ ਇਸ ਦੇ ਸਾਰੇ ਫਲ ਪਵਿੱਤਰ ਹੋਣਗੇ, ਯਾਹਵੇਹ ਲਈ ਉਸਤਤ ਦੀ ਭੇਟ ਠਹਿਰੇ।
25ਪਰ ਪੰਜਵੇਂ ਸਾਲ ਤੁਸੀਂ ਇਸਦਾ ਫਲ ਖਾ ਸਕਦੇ ਹੋ, ਇਸ ਤਰ੍ਹਾਂ ਤੁਹਾਡੀ ਵਾਢੀ ਵੱਧੇਗੀ। ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।
26“ ‘ਕੋਈ ਵੀ ਮਾਸ ਨਾ ਖਾਓ ਜਿਸ ਵਿੱਚ ਅਜੇ ਵੀ ਲਹੂ ਹੋਵੇ। “ ‘ਨਾ ਤੁਸੀਂ ਜਾਦੂ-ਟੋਹਣੇ ਕਰਨਾ ਅਤੇ ਨਾ ਹੀ ਮਹੂਰਤ ਵੇਖਣਾ।