ਲੇਵਿਆਂ 19

“ ‘ਜਦੋਂ ਤੁਸੀਂ ਦੇਸ਼ ਵਿੱਚ ਦਾਖਲ ਹੋਵੋ ਅਤੇ ਸਾਰੀ ਕਿਸਮ ਦੇ ਫਲਦਾਰ ਰੁੱਖ ਲਗਾਓ, ਤਾਂ ਤਿੰਨ ਸਾਲ ਤੱਕ ਉਨ੍ਹਾਂ ਦੇ ਫਲਾਂ ਨੂੰ ਅਸੁੰਨਤੀ ਸਮਝਣਾ, ਉਹ ਖਾਧੇ ਨਾ ਜਾਣ।

Leviticus 19:23 (UKJV) And when all of you shall come into the land, and shall have planted all manner of trees for food, then all of you shall count the fruit thereof as uncircumcised: three years shall it be as uncircumcised unto you: it shall not be eaten of.

21ਉਹ ਆਦਮੀ ਯਾਹਵੇਹ ਅੱਗੇ ਦੋਸ਼ ਦੀ ਭੇਟ ਵਜੋਂ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਇੱਕ ਭੇਡੂ ਲਿਆਵੇ।

22ਪਾਪ ਦੀ ਭੇਟ ਦੇ ਭੇਡੂ ਦੇ ਨਾਲ ਜਾਜਕ ਨੂੰ ਉਸ ਦੇ ਪਾਪ ਲਈ ਯਾਹਵੇਹ ਦੇ ਅੱਗੇ ਪ੍ਰਾਸਚਿਤ ਕਰੇ, ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।

23“ ‘ਜਦੋਂ ਤੁਸੀਂ ਦੇਸ਼ ਵਿੱਚ ਦਾਖਲ ਹੋਵੋ ਅਤੇ ਸਾਰੀ ਕਿਸਮ ਦੇ ਫਲਦਾਰ ਰੁੱਖ ਲਗਾਓ, ਤਾਂ ਤਿੰਨ ਸਾਲ ਤੱਕ ਉਨ੍ਹਾਂ ਦੇ ਫਲਾਂ ਨੂੰ ਅਸੁੰਨਤੀ ਸਮਝਣਾ, ਉਹ ਖਾਧੇ ਨਾ ਜਾਣ।

24ਚੌਥੇ ਸਾਲ ਵਿੱਚ ਇਸ ਦੇ ਸਾਰੇ ਫਲ ਪਵਿੱਤਰ ਹੋਣਗੇ, ਯਾਹਵੇਹ ਲਈ ਉਸਤਤ ਦੀ ਭੇਟ ਠਹਿਰੇ।

25ਪਰ ਪੰਜਵੇਂ ਸਾਲ ਤੁਸੀਂ ਇਸਦਾ ਫਲ ਖਾ ਸਕਦੇ ਹੋ, ਇਸ ਤਰ੍ਹਾਂ ਤੁਹਾਡੀ ਵਾਢੀ ਵੱਧੇਗੀ। ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.