10“ ‘ਕਿਸੇ ਜਾਜਕ ਦੇ ਪਰਿਵਾਰ ਤੋਂ ਬਿਨ੍ਹਾਂ ਕੋਈ ਵੀ ਪਵਿੱਤਰ ਭੇਟ ਨਹੀਂ ਖਾ ਸਕਦਾ, ਨਾ ਹੀ ਕਿਸੇ ਜਾਜਕ ਦਾ ਮਹਿਮਾਨ ਜਾਂ ਉਸ ਦਾ ਕੰਮ ਕਰਨ ਵਾਲਾ ਇਸ ਨੂੰ ਖਾ ਸਕਦਾ ਹੈ।
11ਪਰ ਜੇ ਕੋਈ ਜਾਜਕ ਪੈਸੇ ਨਾਲ ਕਿਸੇ ਨੌਕਰ ਨੂੰ ਖਰੀਦਦਾ ਹੈ, ਜਾਂ ਜੇ ਉਸਦੇ ਘਰ ਵਿੱਚ ਗੁਲਾਮ ਪੈਦਾ ਹੁੰਦੇ ਹਨ, ਤਾਂ ਉਹ ਉਸਦਾ ਭੋਜਨ ਖਾ ਸਕਦੇ ਹਨ।
12ਜੇ ਕਿਸੇ ਜਾਜਕ ਦੀ ਧੀ ਇੱਕ ਜਾਜਕ ਤੋਂ ਇਲਾਵਾ ਕਿਸੇ ਹੋਰ ਨਾਲ ਵਿਆਹ ਕਰਦੀ ਹੈ, ਤਾਂ ਉਹ ਪਵਿੱਤਰ ਭੇਟਾਂ ਵਿੱਚੋਂ ਨਾ ਖਾਵੇ।
13ਪਰ ਜੇ ਕਿਸੇ ਜਾਜਕ ਦੀ ਧੀ ਵਿਧਵਾ ਹੋ ਜਾਂਦੀ ਹੈ ਜਾਂ ਤਲਾਕਸ਼ੁਦਾ ਹੈ, ਪਰ ਉਸ ਦੇ ਕੋਈ ਔਲਾਦ ਨਹੀਂ ਹੈ, ਅਤੇ ਉਹ ਆਪਣੇ ਪਿਤਾ ਦੇ ਘਰ ਵਾਪਸ ਆ ਜਾਂਦੀ ਹੈ ਜਿਵੇਂ ਕਿ ਆਪਣੀ ਜਵਾਨੀ ਵਿੱਚ, ਉਹ ਆਪਣੇ ਪਿਤਾ ਦਾ ਭੋਜਨ ਖਾ ਸਕਦੀ ਹੈ। ਜਦਕਿ, ਕੋਈ ਪਰਾਇਆ ਉਸ ਵਿੱਚੋਂ ਨਾ ਖਾਵੇ।
14“ ‘ਜੇ ਕੋਈ ਵਿਅਕਤੀ ਗਲਤੀ ਨਾਲ ਪਵਿੱਤਰ ਭੇਟ ਵਿੱਚੋਂ ਖਾ ਲੈਂਦਾ ਹੈ, ਤਾਂ ਉਹ ਉਸ ਨਾਲ ਪੰਜਵਾਂ ਹਿੱਸਾ ਹੋਰ ਮਿਲਾ ਕੇ ਜਾਜਕ ਨੂੰ ਪਵਿੱਤਰ ਵਸਤੂ ਦੇਵੇ।