ਲੇਵਿਆਂ 22

ਪਰ ਜੇ ਕਿਸੇ ਜਾਜਕ ਦੀ ਧੀ ਵਿਧਵਾ ਹੋ ਜਾਂਦੀ ਹੈ ਜਾਂ ਤਲਾਕਸ਼ੁਦਾ ਹੈ, ਪਰ ਉਸ ਦੇ ਕੋਈ ਔਲਾਦ ਨਹੀਂ ਹੈ, ਅਤੇ ਉਹ ਆਪਣੇ ਪਿਤਾ ਦੇ ਘਰ ਵਾਪਸ ਆ ਜਾਂਦੀ ਹੈ ਜਿਵੇਂ ਕਿ ਆਪਣੀ ਜਵਾਨੀ ਵਿੱਚ, ਉਹ ਆਪਣੇ ਪਿਤਾ ਦਾ ਭੋਜਨ ਖਾ ਸਕਦੀ ਹੈ। ਜਦਕਿ, ਕੋਈ ਪਰਾਇਆ ਉਸ ਵਿੱਚੋਂ ਨਾ ਖਾਵੇ।

Leviticus 22:13 (UKJV) But if the priest's daughter be a widow, or divorced, and have no child, and is returned unto her father's house, as in her youth, she shall eat of her father's food: but there shall be no stranger eat thereof.

11ਪਰ ਜੇ ਕੋਈ ਜਾਜਕ ਪੈਸੇ ਨਾਲ ਕਿਸੇ ਨੌਕਰ ਨੂੰ ਖਰੀਦਦਾ ਹੈ, ਜਾਂ ਜੇ ਉਸਦੇ ਘਰ ਵਿੱਚ ਗੁਲਾਮ ਪੈਦਾ ਹੁੰਦੇ ਹਨ, ਤਾਂ ਉਹ ਉਸਦਾ ਭੋਜਨ ਖਾ ਸਕਦੇ ਹਨ।

12ਜੇ ਕਿਸੇ ਜਾਜਕ ਦੀ ਧੀ ਇੱਕ ਜਾਜਕ ਤੋਂ ਇਲਾਵਾ ਕਿਸੇ ਹੋਰ ਨਾਲ ਵਿਆਹ ਕਰਦੀ ਹੈ, ਤਾਂ ਉਹ ਪਵਿੱਤਰ ਭੇਟਾਂ ਵਿੱਚੋਂ ਨਾ ਖਾਵੇ।

13ਪਰ ਜੇ ਕਿਸੇ ਜਾਜਕ ਦੀ ਧੀ ਵਿਧਵਾ ਹੋ ਜਾਂਦੀ ਹੈ ਜਾਂ ਤਲਾਕਸ਼ੁਦਾ ਹੈ, ਪਰ ਉਸ ਦੇ ਕੋਈ ਔਲਾਦ ਨਹੀਂ ਹੈ, ਅਤੇ ਉਹ ਆਪਣੇ ਪਿਤਾ ਦੇ ਘਰ ਵਾਪਸ ਆ ਜਾਂਦੀ ਹੈ ਜਿਵੇਂ ਕਿ ਆਪਣੀ ਜਵਾਨੀ ਵਿੱਚ, ਉਹ ਆਪਣੇ ਪਿਤਾ ਦਾ ਭੋਜਨ ਖਾ ਸਕਦੀ ਹੈ। ਜਦਕਿ, ਕੋਈ ਪਰਾਇਆ ਉਸ ਵਿੱਚੋਂ ਨਾ ਖਾਵੇ।

14“ ‘ਜੇ ਕੋਈ ਵਿਅਕਤੀ ਗਲਤੀ ਨਾਲ ਪਵਿੱਤਰ ਭੇਟ ਵਿੱਚੋਂ ਖਾ ਲੈਂਦਾ ਹੈ, ਤਾਂ ਉਹ ਉਸ ਨਾਲ ਪੰਜਵਾਂ ਹਿੱਸਾ ਹੋਰ ਮਿਲਾ ਕੇ ਜਾਜਕ ਨੂੰ ਪਵਿੱਤਰ ਵਸਤੂ ਦੇਵੇ।

15ਜਾਜਕਾਂ ਨੂੰ ਪਵਿੱਤਰ ਭੇਟਾਂ ਦੀ ਬੇਅਦਬੀ ਨਹੀਂ ਕਰਨੀ ਜੋ ਇਸਰਾਏਲੀ ਯਾਹਵੇਹ ਦੇ ਅੱਗੇ ਭੇਟ ਚੜ੍ਹਾਉਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.