ਲੇਵਿਆਂ 22

ਜਾਜਕਾਂ ਨੂੰ ਪਵਿੱਤਰ ਭੇਟਾਂ ਦੀ ਬੇਅਦਬੀ ਨਹੀਂ ਕਰਨੀ ਜੋ ਇਸਰਾਏਲੀ ਯਾਹਵੇਹ ਦੇ ਅੱਗੇ ਭੇਟ ਚੜ੍ਹਾਉਂਦੇ ਹਨ।

Leviticus 22:15 (UKJV) And they shall not profane the holy things of the children of Israel, which they offer unto the LORD;

13ਪਰ ਜੇ ਕਿਸੇ ਜਾਜਕ ਦੀ ਧੀ ਵਿਧਵਾ ਹੋ ਜਾਂਦੀ ਹੈ ਜਾਂ ਤਲਾਕਸ਼ੁਦਾ ਹੈ, ਪਰ ਉਸ ਦੇ ਕੋਈ ਔਲਾਦ ਨਹੀਂ ਹੈ, ਅਤੇ ਉਹ ਆਪਣੇ ਪਿਤਾ ਦੇ ਘਰ ਵਾਪਸ ਆ ਜਾਂਦੀ ਹੈ ਜਿਵੇਂ ਕਿ ਆਪਣੀ ਜਵਾਨੀ ਵਿੱਚ, ਉਹ ਆਪਣੇ ਪਿਤਾ ਦਾ ਭੋਜਨ ਖਾ ਸਕਦੀ ਹੈ। ਜਦਕਿ, ਕੋਈ ਪਰਾਇਆ ਉਸ ਵਿੱਚੋਂ ਨਾ ਖਾਵੇ।

14“ ‘ਜੇ ਕੋਈ ਵਿਅਕਤੀ ਗਲਤੀ ਨਾਲ ਪਵਿੱਤਰ ਭੇਟ ਵਿੱਚੋਂ ਖਾ ਲੈਂਦਾ ਹੈ, ਤਾਂ ਉਹ ਉਸ ਨਾਲ ਪੰਜਵਾਂ ਹਿੱਸਾ ਹੋਰ ਮਿਲਾ ਕੇ ਜਾਜਕ ਨੂੰ ਪਵਿੱਤਰ ਵਸਤੂ ਦੇਵੇ।

15ਜਾਜਕਾਂ ਨੂੰ ਪਵਿੱਤਰ ਭੇਟਾਂ ਦੀ ਬੇਅਦਬੀ ਨਹੀਂ ਕਰਨੀ ਜੋ ਇਸਰਾਏਲੀ ਯਾਹਵੇਹ ਦੇ ਅੱਗੇ ਭੇਟ ਚੜ੍ਹਾਉਂਦੇ ਹਨ।

16ਉਹ ਉਹਨਾਂ ਨੂੰ ਆਪਣੀਆਂ ਪਵਿੱਤਰ ਵਸਤੂਆਂ ਵਿੱਚੋਂ ਖੁਆ ਕੇ, ਉਨ੍ਹਾਂ ਉੱਤੇ ਬਦੀ ਦਾ ਦੋਸ਼ ਨਾ ਲਿਆਉਣ, ਕਿਉਂ ਜੋ ਮੈਂ ਯਾਹਵੇਹ ਹਾਂ, ਜੋ ਉਹਨਾਂ ਨੂੰ ਪਵਿੱਤਰ ਬਣਾਉਂਦਾ ਹੈ।’ ”

17ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.