ਲੇਵਿਆਂ 22

ਪਰ ਜੇ ਕੋਈ ਜਾਜਕ ਪੈਸੇ ਨਾਲ ਕਿਸੇ ਨੌਕਰ ਨੂੰ ਖਰੀਦਦਾ ਹੈ, ਜਾਂ ਜੇ ਉਸਦੇ ਘਰ ਵਿੱਚ ਗੁਲਾਮ ਪੈਦਾ ਹੁੰਦੇ ਹਨ, ਤਾਂ ਉਹ ਉਸਦਾ ਭੋਜਨ ਖਾ ਸਕਦੇ ਹਨ।

Leviticus 22:11 (UKJV) But if the priest buy any soul with his money, he shall eat of it, and he that is born in his house: they shall eat of his food.

9“ ‘ਜਾਜਕ ਮੇਰੀ ਸੇਵਾ ਇਸ ਤਰ੍ਹਾਂ ਕਰਨ ਕਿ ਉਹ ਦੋਸ਼ੀ ਨਾ ਬਣ ਜਾਣ ਅਤੇ ਅਪਮਾਨਜਨਕ ਢੰਗ ਨਾਲ ਮਰਨ। ਮੈਂ ਯਾਹਵੇਹ ਹਾਂ, ਜੋ ਉਹਨਾਂ ਨੂੰ ਪਵਿੱਤਰ ਬਣਾਉਂਦਾ ਹੈ।

10“ ‘ਕਿਸੇ ਜਾਜਕ ਦੇ ਪਰਿਵਾਰ ਤੋਂ ਬਿਨ੍ਹਾਂ ਕੋਈ ਵੀ ਪਵਿੱਤਰ ਭੇਟ ਨਹੀਂ ਖਾ ਸਕਦਾ, ਨਾ ਹੀ ਕਿਸੇ ਜਾਜਕ ਦਾ ਮਹਿਮਾਨ ਜਾਂ ਉਸ ਦਾ ਕੰਮ ਕਰਨ ਵਾਲਾ ਇਸ ਨੂੰ ਖਾ ਸਕਦਾ ਹੈ।

11ਪਰ ਜੇ ਕੋਈ ਜਾਜਕ ਪੈਸੇ ਨਾਲ ਕਿਸੇ ਨੌਕਰ ਨੂੰ ਖਰੀਦਦਾ ਹੈ, ਜਾਂ ਜੇ ਉਸਦੇ ਘਰ ਵਿੱਚ ਗੁਲਾਮ ਪੈਦਾ ਹੁੰਦੇ ਹਨ, ਤਾਂ ਉਹ ਉਸਦਾ ਭੋਜਨ ਖਾ ਸਕਦੇ ਹਨ।

12ਜੇ ਕਿਸੇ ਜਾਜਕ ਦੀ ਧੀ ਇੱਕ ਜਾਜਕ ਤੋਂ ਇਲਾਵਾ ਕਿਸੇ ਹੋਰ ਨਾਲ ਵਿਆਹ ਕਰਦੀ ਹੈ, ਤਾਂ ਉਹ ਪਵਿੱਤਰ ਭੇਟਾਂ ਵਿੱਚੋਂ ਨਾ ਖਾਵੇ।

13ਪਰ ਜੇ ਕਿਸੇ ਜਾਜਕ ਦੀ ਧੀ ਵਿਧਵਾ ਹੋ ਜਾਂਦੀ ਹੈ ਜਾਂ ਤਲਾਕਸ਼ੁਦਾ ਹੈ, ਪਰ ਉਸ ਦੇ ਕੋਈ ਔਲਾਦ ਨਹੀਂ ਹੈ, ਅਤੇ ਉਹ ਆਪਣੇ ਪਿਤਾ ਦੇ ਘਰ ਵਾਪਸ ਆ ਜਾਂਦੀ ਹੈ ਜਿਵੇਂ ਕਿ ਆਪਣੀ ਜਵਾਨੀ ਵਿੱਚ, ਉਹ ਆਪਣੇ ਪਿਤਾ ਦਾ ਭੋਜਨ ਖਾ ਸਕਦੀ ਹੈ। ਜਦਕਿ, ਕੋਈ ਪਰਾਇਆ ਉਸ ਵਿੱਚੋਂ ਨਾ ਖਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.