ਲੇਵਿਆਂ 22

“ ‘ਜਾਜਕ ਮੇਰੀ ਸੇਵਾ ਇਸ ਤਰ੍ਹਾਂ ਕਰਨ ਕਿ ਉਹ ਦੋਸ਼ੀ ਨਾ ਬਣ ਜਾਣ ਅਤੇ ਅਪਮਾਨਜਨਕ ਢੰਗ ਨਾਲ ਮਰਨ। ਮੈਂ ਯਾਹਵੇਹ ਹਾਂ, ਜੋ ਉਹਨਾਂ ਨੂੰ ਪਵਿੱਤਰ ਬਣਾਉਂਦਾ ਹੈ।

Leviticus 22:9 (UKJV) They shall therefore keep mine ordinance, lest they bear sin for it, and die therefore, if they profane it: I the LORD do sanctify them.

7ਜਦੋਂ ਸੂਰਜ ਡੁੱਬ ਜਾਵੇਗਾ, ਉਹ ਸ਼ੁੱਧ ਹੋ ਜਾਵੇਗਾ, ਅਤੇ ਉਸ ਤੋਂ ਬਾਅਦ ਉਹ ਪਵਿੱਤਰ ਭੇਟਾਂ ਵਿੱਚੋਂ ਖਾ ਸਕਦਾ ਹੈ, ਕਿਉਂਕਿ ਉਹ ਉਸਦਾ ਭੋਜਨ ਹੈ।

8ਉਸਨੂੰ ਕੋਈ ਵੀ ਚੀਜ਼ ਨਹੀਂ ਖਾਣੀ ਚਾਹੀਦੀ ਜੋ ਮਰੇ ਹੋਏ ਜਾਂ ਜੰਗਲੀ ਜਾਨਵਰਾਂ ਦੁਆਰਾ ਫਾੜੀ ਗਈ ਹੋਵੇ, ਅਤੇ ਇਸ ਲਈ ਉਹ ਅਸ਼ੁੱਧ ਹੋ ਜਾਵੇ। ਮੈਂ ਯਾਹਵੇਹ ਹਾਂ।

9“ ‘ਜਾਜਕ ਮੇਰੀ ਸੇਵਾ ਇਸ ਤਰ੍ਹਾਂ ਕਰਨ ਕਿ ਉਹ ਦੋਸ਼ੀ ਨਾ ਬਣ ਜਾਣ ਅਤੇ ਅਪਮਾਨਜਨਕ ਢੰਗ ਨਾਲ ਮਰਨ। ਮੈਂ ਯਾਹਵੇਹ ਹਾਂ, ਜੋ ਉਹਨਾਂ ਨੂੰ ਪਵਿੱਤਰ ਬਣਾਉਂਦਾ ਹੈ।

10“ ‘ਕਿਸੇ ਜਾਜਕ ਦੇ ਪਰਿਵਾਰ ਤੋਂ ਬਿਨ੍ਹਾਂ ਕੋਈ ਵੀ ਪਵਿੱਤਰ ਭੇਟ ਨਹੀਂ ਖਾ ਸਕਦਾ, ਨਾ ਹੀ ਕਿਸੇ ਜਾਜਕ ਦਾ ਮਹਿਮਾਨ ਜਾਂ ਉਸ ਦਾ ਕੰਮ ਕਰਨ ਵਾਲਾ ਇਸ ਨੂੰ ਖਾ ਸਕਦਾ ਹੈ।

11ਪਰ ਜੇ ਕੋਈ ਜਾਜਕ ਪੈਸੇ ਨਾਲ ਕਿਸੇ ਨੌਕਰ ਨੂੰ ਖਰੀਦਦਾ ਹੈ, ਜਾਂ ਜੇ ਉਸਦੇ ਘਰ ਵਿੱਚ ਗੁਲਾਮ ਪੈਦਾ ਹੁੰਦੇ ਹਨ, ਤਾਂ ਉਹ ਉਸਦਾ ਭੋਜਨ ਖਾ ਸਕਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.