8ਉਸਨੂੰ ਕੋਈ ਵੀ ਚੀਜ਼ ਨਹੀਂ ਖਾਣੀ ਚਾਹੀਦੀ ਜੋ ਮਰੇ ਹੋਏ ਜਾਂ ਜੰਗਲੀ ਜਾਨਵਰਾਂ ਦੁਆਰਾ ਫਾੜੀ ਗਈ ਹੋਵੇ, ਅਤੇ ਇਸ ਲਈ ਉਹ ਅਸ਼ੁੱਧ ਹੋ ਜਾਵੇ। ਮੈਂ ਯਾਹਵੇਹ ਹਾਂ।
9“ ‘ਜਾਜਕ ਮੇਰੀ ਸੇਵਾ ਇਸ ਤਰ੍ਹਾਂ ਕਰਨ ਕਿ ਉਹ ਦੋਸ਼ੀ ਨਾ ਬਣ ਜਾਣ ਅਤੇ ਅਪਮਾਨਜਨਕ ਢੰਗ ਨਾਲ ਮਰਨ। ਮੈਂ ਯਾਹਵੇਹ ਹਾਂ, ਜੋ ਉਹਨਾਂ ਨੂੰ ਪਵਿੱਤਰ ਬਣਾਉਂਦਾ ਹੈ।
10“ ‘ਕਿਸੇ ਜਾਜਕ ਦੇ ਪਰਿਵਾਰ ਤੋਂ ਬਿਨ੍ਹਾਂ ਕੋਈ ਵੀ ਪਵਿੱਤਰ ਭੇਟ ਨਹੀਂ ਖਾ ਸਕਦਾ, ਨਾ ਹੀ ਕਿਸੇ ਜਾਜਕ ਦਾ ਮਹਿਮਾਨ ਜਾਂ ਉਸ ਦਾ ਕੰਮ ਕਰਨ ਵਾਲਾ ਇਸ ਨੂੰ ਖਾ ਸਕਦਾ ਹੈ।
11ਪਰ ਜੇ ਕੋਈ ਜਾਜਕ ਪੈਸੇ ਨਾਲ ਕਿਸੇ ਨੌਕਰ ਨੂੰ ਖਰੀਦਦਾ ਹੈ, ਜਾਂ ਜੇ ਉਸਦੇ ਘਰ ਵਿੱਚ ਗੁਲਾਮ ਪੈਦਾ ਹੁੰਦੇ ਹਨ, ਤਾਂ ਉਹ ਉਸਦਾ ਭੋਜਨ ਖਾ ਸਕਦੇ ਹਨ।
12ਜੇ ਕਿਸੇ ਜਾਜਕ ਦੀ ਧੀ ਇੱਕ ਜਾਜਕ ਤੋਂ ਇਲਾਵਾ ਕਿਸੇ ਹੋਰ ਨਾਲ ਵਿਆਹ ਕਰਦੀ ਹੈ, ਤਾਂ ਉਹ ਪਵਿੱਤਰ ਭੇਟਾਂ ਵਿੱਚੋਂ ਨਾ ਖਾਵੇ।