ਮਲਾਕੀ 1

“ਕਾਸ਼, ਤੁਹਾਡੇ ਵਿੱਚੋਂ ਇੱਕ ਭਵਨ ਦੇ ਬੂਹਾ ਬੰਦ ਕਰ ਦਿੰਦਾ, ਤਾਂ ਜੋ ਤੁਸੀਂ ਮੇਰੀ ਜਗਵੇਦੀ ਉੱਤੇ ਬੇਕਾਰ ਅੱਗ ਨਾ ਬਾਲਦੇ! ਮੈਂ ਤੁਹਾਡੇ ਤੋਂ ਪ੍ਰਸੰਨ ਨਹੀਂ ਹਾਂ।” ਸਰਬਸ਼ਕਤੀਮਾਨ ਯਾਹਵੇਹ ਇਹ ਕਹਿੰਦਾ ਹੈ, “ਅਤੇ ਮੈਂ ਤੁਹਾਡੇ ਹੱਥੋਂ ਕੋਈ ਭੇਟ ਸਵੀਕਾਰ ਨਹੀਂ ਕਰਾਂਗਾ।

Malachi 1:10 (UKJV) Who is there even among you that would shut the doors for nothing? neither do all of you kindle fire on mine altar for nothing. I have no pleasure in you, says the LORD of hosts, neither will I accept an offering at your hand.

8ਜਦੋਂ ਤੁਸੀਂ ਬਲੀ ਲਈ ਅੰਨ੍ਹੇ ਜਾਨਵਰ ਚੜ੍ਹਾਉਂਦੇ ਹੋ, ਕੀ ਇਹ ਗਲਤ ਨਹੀਂ ਹੈ? ਜਦੋਂ ਤੁਸੀਂ ਲੰਗੜੇ ਜਾਂ ਬਿਮਾਰ ਜਾਨਵਰਾਂ ਦੀ ਬਲੀ ਦਿੰਦੇ ਹੋ, ਤਾਂ ਕੀ ਇਹ ਗ਼ਲਤ ਨਹੀਂ ਹੈ? ਜ਼ਰਾ ਤੂੰ ਆਪਣੇ ਹਾਕਮ ਨੂੰ ਏਹੋ ਹੀ ਚੜ੍ਹਾ, ਕੀ ਉਹ ਤੇਰੇ ਕੋਲੋਂ ਖੁਸ਼ ਹੋਵੇਗਾ ਜਾਂ ਕੀ ਉਹ ਤੈਨੂੰ ਆਦਰ ਦੇਵੇਗਾ? ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

9“ਹੁਣ ਪਰਮੇਸ਼ਵਰ ਅੱਗੇ ਬੇਨਤੀ ਕਰੋ ਕਿ ਉਹ ਸਾਡੇ ਉੱਤੇ ਮਿਹਰ ਕਰੇ। ਤੁਹਾਡੇ ਹੱਥਾਂ ਦੀਆਂ ਅਜਿਹੀਆਂ ਭੇਟਾਂ ਨਾਲ, ਕੀ ਉਹ ਤੁਹਾਨੂੰ ਕਬੂਲ ਕਰੇਗਾ?” ਸਰਵਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।

10“ਕਾਸ਼, ਤੁਹਾਡੇ ਵਿੱਚੋਂ ਇੱਕ ਭਵਨ ਦੇ ਬੂਹਾ ਬੰਦ ਕਰ ਦਿੰਦਾ, ਤਾਂ ਜੋ ਤੁਸੀਂ ਮੇਰੀ ਜਗਵੇਦੀ ਉੱਤੇ ਬੇਕਾਰ ਅੱਗ ਨਾ ਬਾਲਦੇ! ਮੈਂ ਤੁਹਾਡੇ ਤੋਂ ਪ੍ਰਸੰਨ ਨਹੀਂ ਹਾਂ।” ਸਰਬਸ਼ਕਤੀਮਾਨ ਯਾਹਵੇਹ ਇਹ ਕਹਿੰਦਾ ਹੈ, “ਅਤੇ ਮੈਂ ਤੁਹਾਡੇ ਹੱਥੋਂ ਕੋਈ ਭੇਟ ਸਵੀਕਾਰ ਨਹੀਂ ਕਰਾਂਗਾ।

11ਕਿਉਂਕਿ ਸੂਰਜ ਦੇ ਚੜ੍ਹਦੇ ਤੋਂ ਲਹਿੰਦੇ ਤੱਕ ਕੌਮਾਂ ਵਿੱਚ ਮੇਰਾ ਨਾਮ ਮਹਾਨ ਹੈ, ਹਰ ਥਾਂ ਉੱਤੇ ਮੇਰੇ ਨਾਮ ਲਈ ਧੂਫ਼ ਧੁਖਾਉਣਗੇ ਅਤੇ ਸ਼ੁੱਧ ਚੜ੍ਹਾਵਾ ਚੜ੍ਹਾਉਣਗੇ, ਕਿਉਂ ਜੋ ਕੌਮਾਂ ਵਿੱਚ ਮੇਰਾ ਨਾਮ ਮਹਾਨ ਹੈ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

12“ਪਰ ਤੁਸੀਂ ਇਹ ਕਹਿ ਕੇ ਇਸ ਨੂੰ ਅਪਵਿੱਤਰ ਕਰਦੇ ਹੋ, ‘ਯਾਹਵੇਹ ਦੀ ਮੇਜ਼ ਭ੍ਰਿਸ਼ਟ ਹੈ,’ ਅਤੇ ‘ਇਸ ਦਾ ਭੋਜਨ ਘਿਣਾਉਣਾ ਹੈ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.