ਮਲਾਕੀ 1

“ਪਰ ਤੁਸੀਂ ਇਹ ਕਹਿ ਕੇ ਇਸ ਨੂੰ ਅਪਵਿੱਤਰ ਕਰਦੇ ਹੋ, ‘ਯਾਹਵੇਹ ਦੀ ਮੇਜ਼ ਭ੍ਰਿਸ਼ਟ ਹੈ,’ ਅਤੇ ‘ਇਸ ਦਾ ਭੋਜਨ ਘਿਣਾਉਣਾ ਹੈ।’

Malachi 1:12 (UKJV) But all of you have profaned it, in that all of you say, The table of the LORD is polluted; and the fruit thereof, even his food, is contemptible.

10“ਕਾਸ਼, ਤੁਹਾਡੇ ਵਿੱਚੋਂ ਇੱਕ ਭਵਨ ਦੇ ਬੂਹਾ ਬੰਦ ਕਰ ਦਿੰਦਾ, ਤਾਂ ਜੋ ਤੁਸੀਂ ਮੇਰੀ ਜਗਵੇਦੀ ਉੱਤੇ ਬੇਕਾਰ ਅੱਗ ਨਾ ਬਾਲਦੇ! ਮੈਂ ਤੁਹਾਡੇ ਤੋਂ ਪ੍ਰਸੰਨ ਨਹੀਂ ਹਾਂ।” ਸਰਬਸ਼ਕਤੀਮਾਨ ਯਾਹਵੇਹ ਇਹ ਕਹਿੰਦਾ ਹੈ, “ਅਤੇ ਮੈਂ ਤੁਹਾਡੇ ਹੱਥੋਂ ਕੋਈ ਭੇਟ ਸਵੀਕਾਰ ਨਹੀਂ ਕਰਾਂਗਾ।

11ਕਿਉਂਕਿ ਸੂਰਜ ਦੇ ਚੜ੍ਹਦੇ ਤੋਂ ਲਹਿੰਦੇ ਤੱਕ ਕੌਮਾਂ ਵਿੱਚ ਮੇਰਾ ਨਾਮ ਮਹਾਨ ਹੈ, ਹਰ ਥਾਂ ਉੱਤੇ ਮੇਰੇ ਨਾਮ ਲਈ ਧੂਫ਼ ਧੁਖਾਉਣਗੇ ਅਤੇ ਸ਼ੁੱਧ ਚੜ੍ਹਾਵਾ ਚੜ੍ਹਾਉਣਗੇ, ਕਿਉਂ ਜੋ ਕੌਮਾਂ ਵਿੱਚ ਮੇਰਾ ਨਾਮ ਮਹਾਨ ਹੈ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

12“ਪਰ ਤੁਸੀਂ ਇਹ ਕਹਿ ਕੇ ਇਸ ਨੂੰ ਅਪਵਿੱਤਰ ਕਰਦੇ ਹੋ, ‘ਯਾਹਵੇਹ ਦੀ ਮੇਜ਼ ਭ੍ਰਿਸ਼ਟ ਹੈ,’ ਅਤੇ ‘ਇਸ ਦਾ ਭੋਜਨ ਘਿਣਾਉਣਾ ਹੈ।’

13ਅਤੇ ਤੁਸੀਂ ਕਹਿੰਦੇ ਹੋ, ‘ਕਿੰਨਾ ਬੋਝ ਹੈ!’ ਅਤੇ ਤੁਸੀਂ ਇਸ ਨੂੰ ਨਫ਼ਰਤ ਨਾਲ ਸੁੰਘਦੇ ਹੋ,” ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ। “ਜਦੋਂ ਤੁਸੀਂ ਜ਼ਖਮੀ, ਲੰਗੜੇ ਜਾਂ ਰੋਗੀ ਜਾਨਵਰਾਂ ਨੂੰ ਲਿਆਉਂਦੇ ਹੋ ਅਤੇ ਉਹਨਾਂ ਨੂੰ ਬਲੀ ਵਜੋਂ ਚੜ੍ਹਾਉਂਦੇ ਹੋ, ਤਾਂ ਕੀ ਮੈਂ ਉਹਨਾਂ ਨੂੰ ਤੁਹਾਡੇ ਹੱਥੋਂ ਸਵੀਕਾਰ ਕਰਾਂਗਾ?” ਯਾਹਵੇਹ ਇਹ ਕਹਿੰਦਾ ਹੈ।

14“ਸਰਾਪੀ ਹੈ ਉਹ ਧੋਖੇਬਾਜ਼ ਜਿਸ ਦੇ ਇੱਜੜ ਵਿੱਚ ਇੱਕ ਵਧੀਆ ਨਰ ਜਾਨਵਰ ਹੋਵੇ ਅਤੇ ਉਹ ਉਸਨੂੰ ਦੇਣ ਦੀ ਸੁੱਖਣਾ ਸੁੱਖਦਾ ਹੈ, ਪਰ ਫਿਰ ਯਾਹਵੇਹ ਨੂੰ ਇੱਕ ਦਾਗ ਵਾਲੇ ਜਾਨਵਰ ਦੀ ਬਲੀ ਦਿੰਦਾ ਹੈ। ਕਿਉਂਕਿ ਮੈਂ ਇੱਕ ਮਹਾਨ ਰਾਜਾ ਹਾਂ,” ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ, ਅਤੇ ਕੌਮਾਂ ਵਿੱਚ ਮੇਰੇ ਨਾਮ ਦਾ ਡਰ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.