ਮਲਾਕੀ 1

ਅਤੇ ਤੁਸੀਂ ਕਹਿੰਦੇ ਹੋ, ‘ਕਿੰਨਾ ਬੋਝ ਹੈ!’ ਅਤੇ ਤੁਸੀਂ ਇਸ ਨੂੰ ਨਫ਼ਰਤ ਨਾਲ ਸੁੰਘਦੇ ਹੋ,” ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ। “ਜਦੋਂ ਤੁਸੀਂ ਜ਼ਖਮੀ, ਲੰਗੜੇ ਜਾਂ ਰੋਗੀ ਜਾਨਵਰਾਂ ਨੂੰ ਲਿਆਉਂਦੇ ਹੋ ਅਤੇ ਉਹਨਾਂ ਨੂੰ ਬਲੀ ਵਜੋਂ ਚੜ੍ਹਾਉਂਦੇ ਹੋ, ਤਾਂ ਕੀ ਮੈਂ ਉਹਨਾਂ ਨੂੰ ਤੁਹਾਡੇ ਹੱਥੋਂ ਸਵੀਕਾਰ ਕਰਾਂਗਾ?” ਯਾਹਵੇਹ ਇਹ ਕਹਿੰਦਾ ਹੈ।

Malachi 1:13 (UKJV) All of you said also, Behold, what a weariness is it! and all of you have snuffed at it, says the LORD of hosts; and all of you brought that which was torn, and the lame, and the sick; thus all of you brought an offering: should I accept this of your hand? says the LORD.

11ਕਿਉਂਕਿ ਸੂਰਜ ਦੇ ਚੜ੍ਹਦੇ ਤੋਂ ਲਹਿੰਦੇ ਤੱਕ ਕੌਮਾਂ ਵਿੱਚ ਮੇਰਾ ਨਾਮ ਮਹਾਨ ਹੈ, ਹਰ ਥਾਂ ਉੱਤੇ ਮੇਰੇ ਨਾਮ ਲਈ ਧੂਫ਼ ਧੁਖਾਉਣਗੇ ਅਤੇ ਸ਼ੁੱਧ ਚੜ੍ਹਾਵਾ ਚੜ੍ਹਾਉਣਗੇ, ਕਿਉਂ ਜੋ ਕੌਮਾਂ ਵਿੱਚ ਮੇਰਾ ਨਾਮ ਮਹਾਨ ਹੈ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

12“ਪਰ ਤੁਸੀਂ ਇਹ ਕਹਿ ਕੇ ਇਸ ਨੂੰ ਅਪਵਿੱਤਰ ਕਰਦੇ ਹੋ, ‘ਯਾਹਵੇਹ ਦੀ ਮੇਜ਼ ਭ੍ਰਿਸ਼ਟ ਹੈ,’ ਅਤੇ ‘ਇਸ ਦਾ ਭੋਜਨ ਘਿਣਾਉਣਾ ਹੈ।’

13ਅਤੇ ਤੁਸੀਂ ਕਹਿੰਦੇ ਹੋ, ‘ਕਿੰਨਾ ਬੋਝ ਹੈ!’ ਅਤੇ ਤੁਸੀਂ ਇਸ ਨੂੰ ਨਫ਼ਰਤ ਨਾਲ ਸੁੰਘਦੇ ਹੋ,” ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ। “ਜਦੋਂ ਤੁਸੀਂ ਜ਼ਖਮੀ, ਲੰਗੜੇ ਜਾਂ ਰੋਗੀ ਜਾਨਵਰਾਂ ਨੂੰ ਲਿਆਉਂਦੇ ਹੋ ਅਤੇ ਉਹਨਾਂ ਨੂੰ ਬਲੀ ਵਜੋਂ ਚੜ੍ਹਾਉਂਦੇ ਹੋ, ਤਾਂ ਕੀ ਮੈਂ ਉਹਨਾਂ ਨੂੰ ਤੁਹਾਡੇ ਹੱਥੋਂ ਸਵੀਕਾਰ ਕਰਾਂਗਾ?” ਯਾਹਵੇਹ ਇਹ ਕਹਿੰਦਾ ਹੈ।

14“ਸਰਾਪੀ ਹੈ ਉਹ ਧੋਖੇਬਾਜ਼ ਜਿਸ ਦੇ ਇੱਜੜ ਵਿੱਚ ਇੱਕ ਵਧੀਆ ਨਰ ਜਾਨਵਰ ਹੋਵੇ ਅਤੇ ਉਹ ਉਸਨੂੰ ਦੇਣ ਦੀ ਸੁੱਖਣਾ ਸੁੱਖਦਾ ਹੈ, ਪਰ ਫਿਰ ਯਾਹਵੇਹ ਨੂੰ ਇੱਕ ਦਾਗ ਵਾਲੇ ਜਾਨਵਰ ਦੀ ਬਲੀ ਦਿੰਦਾ ਹੈ। ਕਿਉਂਕਿ ਮੈਂ ਇੱਕ ਮਹਾਨ ਰਾਜਾ ਹਾਂ,” ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ, ਅਤੇ ਕੌਮਾਂ ਵਿੱਚ ਮੇਰੇ ਨਾਮ ਦਾ ਡਰ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.