ਮਲਾਕੀ 1

“ਹੁਣ ਪਰਮੇਸ਼ਵਰ ਅੱਗੇ ਬੇਨਤੀ ਕਰੋ ਕਿ ਉਹ ਸਾਡੇ ਉੱਤੇ ਮਿਹਰ ਕਰੇ। ਤੁਹਾਡੇ ਹੱਥਾਂ ਦੀਆਂ ਅਜਿਹੀਆਂ ਭੇਟਾਂ ਨਾਲ, ਕੀ ਉਹ ਤੁਹਾਨੂੰ ਕਬੂਲ ਕਰੇਗਾ?” ਸਰਵਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।

Malachi 1:9 (UKJV) And now, I pray you, plead to God that he will be gracious unto us: this has been by your means: will he regard your persons? says the LORD of hosts.

7“ਮੇਰੀ ਜਗਵੇਦੀ ਉੱਤੇ ਅਸ਼ੁੱਧ ਭੋਜਨ ਚੜ੍ਹਾ ਕੇ। “ਇਹ ਪੁੱਛਦੇ ਹੋ, ‘ਅਸੀਂ ਤੈਨੂੰ ਕਿਵੇਂ ਭ੍ਰਿਸ਼ਟ ਕੀਤਾ ਹੈ?’ “ਇਹ ਕਹਿ ਕੇ ਕਿ ਯਾਹਵੇਹ ਦੀ ਮੇਜ਼ ਨਿੰਦਣਯੋਗ ਹੈ।

8ਜਦੋਂ ਤੁਸੀਂ ਬਲੀ ਲਈ ਅੰਨ੍ਹੇ ਜਾਨਵਰ ਚੜ੍ਹਾਉਂਦੇ ਹੋ, ਕੀ ਇਹ ਗਲਤ ਨਹੀਂ ਹੈ? ਜਦੋਂ ਤੁਸੀਂ ਲੰਗੜੇ ਜਾਂ ਬਿਮਾਰ ਜਾਨਵਰਾਂ ਦੀ ਬਲੀ ਦਿੰਦੇ ਹੋ, ਤਾਂ ਕੀ ਇਹ ਗ਼ਲਤ ਨਹੀਂ ਹੈ? ਜ਼ਰਾ ਤੂੰ ਆਪਣੇ ਹਾਕਮ ਨੂੰ ਏਹੋ ਹੀ ਚੜ੍ਹਾ, ਕੀ ਉਹ ਤੇਰੇ ਕੋਲੋਂ ਖੁਸ਼ ਹੋਵੇਗਾ ਜਾਂ ਕੀ ਉਹ ਤੈਨੂੰ ਆਦਰ ਦੇਵੇਗਾ? ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

9“ਹੁਣ ਪਰਮੇਸ਼ਵਰ ਅੱਗੇ ਬੇਨਤੀ ਕਰੋ ਕਿ ਉਹ ਸਾਡੇ ਉੱਤੇ ਮਿਹਰ ਕਰੇ। ਤੁਹਾਡੇ ਹੱਥਾਂ ਦੀਆਂ ਅਜਿਹੀਆਂ ਭੇਟਾਂ ਨਾਲ, ਕੀ ਉਹ ਤੁਹਾਨੂੰ ਕਬੂਲ ਕਰੇਗਾ?” ਸਰਵਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।

10“ਕਾਸ਼, ਤੁਹਾਡੇ ਵਿੱਚੋਂ ਇੱਕ ਭਵਨ ਦੇ ਬੂਹਾ ਬੰਦ ਕਰ ਦਿੰਦਾ, ਤਾਂ ਜੋ ਤੁਸੀਂ ਮੇਰੀ ਜਗਵੇਦੀ ਉੱਤੇ ਬੇਕਾਰ ਅੱਗ ਨਾ ਬਾਲਦੇ! ਮੈਂ ਤੁਹਾਡੇ ਤੋਂ ਪ੍ਰਸੰਨ ਨਹੀਂ ਹਾਂ।” ਸਰਬਸ਼ਕਤੀਮਾਨ ਯਾਹਵੇਹ ਇਹ ਕਹਿੰਦਾ ਹੈ, “ਅਤੇ ਮੈਂ ਤੁਹਾਡੇ ਹੱਥੋਂ ਕੋਈ ਭੇਟ ਸਵੀਕਾਰ ਨਹੀਂ ਕਰਾਂਗਾ।

11ਕਿਉਂਕਿ ਸੂਰਜ ਦੇ ਚੜ੍ਹਦੇ ਤੋਂ ਲਹਿੰਦੇ ਤੱਕ ਕੌਮਾਂ ਵਿੱਚ ਮੇਰਾ ਨਾਮ ਮਹਾਨ ਹੈ, ਹਰ ਥਾਂ ਉੱਤੇ ਮੇਰੇ ਨਾਮ ਲਈ ਧੂਫ਼ ਧੁਖਾਉਣਗੇ ਅਤੇ ਸ਼ੁੱਧ ਚੜ੍ਹਾਵਾ ਚੜ੍ਹਾਉਣਗੇ, ਕਿਉਂ ਜੋ ਕੌਮਾਂ ਵਿੱਚ ਮੇਰਾ ਨਾਮ ਮਹਾਨ ਹੈ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.