6“ਇੱਕ ਪੁੱਤਰ ਆਪਣੇ ਪਿਤਾ ਦਾ ਆਦਰ ਕਰਦਾ ਹੈ ਅਤੇ ਇੱਕ ਗੁਲਾਮ ਆਪਣੇ ਮਾਲਕ ਦਾ। ਜੇ ਮੈਂ ਪਿਤਾ ਹਾਂ, ਤਾਂ ਮੇਰੇ ਲਈ ਇੱਜ਼ਤ ਕਿੱਥੇ ਹੈ? ਜੇ ਮੈਂ ਮਾਲਕ ਹਾਂ, ਤਾਂ ਮੇਰਾ ਸਤਿਕਾਰ ਕਿੱਥੇ ਹੈ?” ਸਰਵਸ਼ਕਤੀਮਾਨ ਯਾਹਵੇਹ ਕਹਿੰਦਾ ਹੈ। “ਇਹ ਤੁਸੀਂ ਜਾਜਕੋ ਜੋ ਮੇਰੇ ਨਾਮ ਦਾ ਨਿਰਾਦਰ ਕਰਦੇ ਹੋ। “ਪਰ ਤੁਸੀਂ ਕਹਿੰਦੇ ਹੋ, ‘ਅਸੀਂ ਤੇਰੇ ਨਾਮ ਦਾ ਨਿਰਾਦਰ ਕਦੋਂ ਕੀਤਾ ਹੈ?’
7“ਮੇਰੀ ਜਗਵੇਦੀ ਉੱਤੇ ਅਸ਼ੁੱਧ ਭੋਜਨ ਚੜ੍ਹਾ ਕੇ। “ਇਹ ਪੁੱਛਦੇ ਹੋ, ‘ਅਸੀਂ ਤੈਨੂੰ ਕਿਵੇਂ ਭ੍ਰਿਸ਼ਟ ਕੀਤਾ ਹੈ?’ “ਇਹ ਕਹਿ ਕੇ ਕਿ ਯਾਹਵੇਹ ਦੀ ਮੇਜ਼ ਨਿੰਦਣਯੋਗ ਹੈ।
8ਜਦੋਂ ਤੁਸੀਂ ਬਲੀ ਲਈ ਅੰਨ੍ਹੇ ਜਾਨਵਰ ਚੜ੍ਹਾਉਂਦੇ ਹੋ, ਕੀ ਇਹ ਗਲਤ ਨਹੀਂ ਹੈ? ਜਦੋਂ ਤੁਸੀਂ ਲੰਗੜੇ ਜਾਂ ਬਿਮਾਰ ਜਾਨਵਰਾਂ ਦੀ ਬਲੀ ਦਿੰਦੇ ਹੋ, ਤਾਂ ਕੀ ਇਹ ਗ਼ਲਤ ਨਹੀਂ ਹੈ? ਜ਼ਰਾ ਤੂੰ ਆਪਣੇ ਹਾਕਮ ਨੂੰ ਏਹੋ ਹੀ ਚੜ੍ਹਾ, ਕੀ ਉਹ ਤੇਰੇ ਕੋਲੋਂ ਖੁਸ਼ ਹੋਵੇਗਾ ਜਾਂ ਕੀ ਉਹ ਤੈਨੂੰ ਆਦਰ ਦੇਵੇਗਾ? ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
9“ਹੁਣ ਪਰਮੇਸ਼ਵਰ ਅੱਗੇ ਬੇਨਤੀ ਕਰੋ ਕਿ ਉਹ ਸਾਡੇ ਉੱਤੇ ਮਿਹਰ ਕਰੇ। ਤੁਹਾਡੇ ਹੱਥਾਂ ਦੀਆਂ ਅਜਿਹੀਆਂ ਭੇਟਾਂ ਨਾਲ, ਕੀ ਉਹ ਤੁਹਾਨੂੰ ਕਬੂਲ ਕਰੇਗਾ?” ਸਰਵਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।
10“ਕਾਸ਼, ਤੁਹਾਡੇ ਵਿੱਚੋਂ ਇੱਕ ਭਵਨ ਦੇ ਬੂਹਾ ਬੰਦ ਕਰ ਦਿੰਦਾ, ਤਾਂ ਜੋ ਤੁਸੀਂ ਮੇਰੀ ਜਗਵੇਦੀ ਉੱਤੇ ਬੇਕਾਰ ਅੱਗ ਨਾ ਬਾਲਦੇ! ਮੈਂ ਤੁਹਾਡੇ ਤੋਂ ਪ੍ਰਸੰਨ ਨਹੀਂ ਹਾਂ।” ਸਰਬਸ਼ਕਤੀਮਾਨ ਯਾਹਵੇਹ ਇਹ ਕਹਿੰਦਾ ਹੈ, “ਅਤੇ ਮੈਂ ਤੁਹਾਡੇ ਹੱਥੋਂ ਕੋਈ ਭੇਟ ਸਵੀਕਾਰ ਨਹੀਂ ਕਰਾਂਗਾ।