19ਉਹ ਨਾ ਝਗੜਾ ਕਰੇਂਗਾ ਨਾ ਉੱਚੀ ਬੋਲੇਗਾ, ਨਾ ਚੌਕਾਂ ਵਿੱਚ ਕੋਈ ਉਸਦੀ ਆਵਾਜ਼ ਸੁਣੇਗਾ।
20ਉਹ ਕੁਚਲੇ ਹੋਏ ਕਾਨੇ ਨੂੰ ਨਾ ਤੋੜੇਗਾ, ਨਾ ਚਮਕਦੀ ਮੋਮਬੱਤੀ ਨੂੰ ਬੁਝਾਵੇਗਾ, ਜਦੋਂ ਤੱਕ ਉਹ ਨਿਆਂ ਦੀ ਜਿੱਤ ਨਾ ਕਰਾਂ ਦੇਵੇ।
21ਅਤੇ ਉਸ ਦੇ ਨਾਮ ਉੱਤੇ ਰਾਸ਼ਟਰ ਉਮੀਦ ਰੱਖਣਗੇ।”
22ਤਦ ਲੋਕ ਇੱਕ ਅੰਨ੍ਹੇ ਅਤੇ ਗੂੰਗੇ ਮਨੁੱਖ ਨੂੰ ਜਿਸ ਨੂੰ ਦੁਸ਼ਟ ਆਤਮਾ ਚਿੰਬੜਿਆ ਹੋਇਆ ਸੀ, ਉਸ ਦੇ ਕੋਲ ਲਿਆਏ ਅਤੇ ਯਿਸ਼ੂ ਨੇ ਉਸ ਨੂੰ ਚੰਗਾ ਕੀਤਾ ਅਤੇ ਉਹ ਆਦਮੀ ਵੇਖਣ ਅਤੇ ਬੋਲਣ ਲੱਗ ਪਿਆ।
23ਅਤੇ ਸਾਰੇ ਲੋਕ ਜਿਹੜੇ ਉਸ ਜਗ੍ਹਾ ਤੇ ਇਕੱਠੇ ਹੋਏ ਸਨ ਹੈਰਾਨ ਰਹਿ ਗਏ ਤੇ ਬੋਲੇ, “ਕੀ ਇਹ ਦਾਵੀਦ ਦਾ ਪੁੱਤਰ ਤੇ ਨਹੀਂ ਹੈ?”