ਮੀਕਾਹ 5

ਯਾਹਵੇਹ ਦਾ ਵਾਕ ਹੈ, “ਉਸ ਦਿਨ,” “ਮੈਂ ਤੁਹਾਡੇ ਵਿੱਚੋਂ ਤੁਹਾਡੇ ਘੋੜਿਆਂ ਨੂੰ ਤਬਾਹ ਕਰ ਦਿਆਂਗਾ ਅਤੇ ਤੁਹਾਡੇ ਰਥਾਂ ਨੂੰ ਢਾਹ ਦਿਆਂਗਾ।

Micah 5:10 (UKJV) And it shall come to pass in that day, says the LORD, that I will cut off your horses out of the midst of you, and I will destroy your chariots:

8ਯਾਕੋਬ ਦਾ ਘਰਾਣਾ, ਬਹੁਤ ਸਾਰੇ ਲੋਕਾਂ ਦੇ ਵਿਚਕਾਰ, ਜੰਗਲ ਦੇ ਜਾਨਵਰਾਂ ਵਿੱਚ ਇੱਕ ਸ਼ੇਰ ਵਰਗਾ, ਅਤੇ ਭੇਡਾਂ ਦੇ ਇੱਜੜਾਂ ਵਿੱਚ ਇੱਕ ਜਵਾਨ ਸ਼ੇਰ ਵਰਗਾ, ਜੋ ਜਾਂਦੇ-ਜਾਂਦੇ ਮਾਰਦਾ ਅਤੇ ਪਾੜ ਦਿੰਦਾ ਹੈ, ਅਤੇ ਉਸ ਤੋਂ ਕੋਈ ਵੀ ਨਹੀਂ ਬਚਾ ਸਕਦਾ।

9ਤੁਹਾਡਾ ਹੱਥ ਤੁਹਾਡੇ ਦੁਸ਼ਮਣਾਂ ਉੱਤੇ ਜਿੱਤ ਵਿੱਚ ਉੱਚਾ ਹੋਵੇਗਾ, ਅਤੇ ਤੇਰੇ ਸਾਰੇ ਵੈਰੀ ਨਾਸ ਹੋ ਜਾਣਗੇ।

10ਯਾਹਵੇਹ ਦਾ ਵਾਕ ਹੈ, “ਉਸ ਦਿਨ,” “ਮੈਂ ਤੁਹਾਡੇ ਵਿੱਚੋਂ ਤੁਹਾਡੇ ਘੋੜਿਆਂ ਨੂੰ ਤਬਾਹ ਕਰ ਦਿਆਂਗਾ ਅਤੇ ਤੁਹਾਡੇ ਰਥਾਂ ਨੂੰ ਢਾਹ ਦਿਆਂਗਾ।

11ਮੈਂ ਤੁਹਾਡੀ ਧਰਤੀ ਦੇ ਸ਼ਹਿਰਾਂ ਨੂੰ ਤਬਾਹ ਕਰ ਦਿਆਂਗਾ, ਅਤੇ ਤੁਹਾਡੇ ਸਾਰੇ ਗੜ੍ਹਾਂ ਨੂੰ ਢਾਹ ਦਿਆਂਗਾ।

12ਮੈਂ ਤੇਰੇ ਜਾਦੂ-ਟੂਣਿਆਂ ਨੂੰ ਨਾਸ ਕਰ ਦਿਆਂਗਾ ਅਤੇ ਤੁਸੀਂ ਕਦੇ ਵੀ ਜੋਤਿਸ਼ ਨਾਲ ਗੱਲ ਕਰਨ ਦੇ ਯੋਗ ਨਹੀਂ ਹੋਵੋਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.