ਮੀਕਾਹ 5

ਮੈਂ ਤੁਹਾਡੀ ਧਰਤੀ ਦੇ ਸ਼ਹਿਰਾਂ ਨੂੰ ਤਬਾਹ ਕਰ ਦਿਆਂਗਾ, ਅਤੇ ਤੁਹਾਡੇ ਸਾਰੇ ਗੜ੍ਹਾਂ ਨੂੰ ਢਾਹ ਦਿਆਂਗਾ।

Micah 5:11 (UKJV) And I will cut off the cities of your land, and throw down all your strong holds:

9ਤੁਹਾਡਾ ਹੱਥ ਤੁਹਾਡੇ ਦੁਸ਼ਮਣਾਂ ਉੱਤੇ ਜਿੱਤ ਵਿੱਚ ਉੱਚਾ ਹੋਵੇਗਾ, ਅਤੇ ਤੇਰੇ ਸਾਰੇ ਵੈਰੀ ਨਾਸ ਹੋ ਜਾਣਗੇ।

10ਯਾਹਵੇਹ ਦਾ ਵਾਕ ਹੈ, “ਉਸ ਦਿਨ,” “ਮੈਂ ਤੁਹਾਡੇ ਵਿੱਚੋਂ ਤੁਹਾਡੇ ਘੋੜਿਆਂ ਨੂੰ ਤਬਾਹ ਕਰ ਦਿਆਂਗਾ ਅਤੇ ਤੁਹਾਡੇ ਰਥਾਂ ਨੂੰ ਢਾਹ ਦਿਆਂਗਾ।

11ਮੈਂ ਤੁਹਾਡੀ ਧਰਤੀ ਦੇ ਸ਼ਹਿਰਾਂ ਨੂੰ ਤਬਾਹ ਕਰ ਦਿਆਂਗਾ, ਅਤੇ ਤੁਹਾਡੇ ਸਾਰੇ ਗੜ੍ਹਾਂ ਨੂੰ ਢਾਹ ਦਿਆਂਗਾ।

12ਮੈਂ ਤੇਰੇ ਜਾਦੂ-ਟੂਣਿਆਂ ਨੂੰ ਨਾਸ ਕਰ ਦਿਆਂਗਾ ਅਤੇ ਤੁਸੀਂ ਕਦੇ ਵੀ ਜੋਤਿਸ਼ ਨਾਲ ਗੱਲ ਕਰਨ ਦੇ ਯੋਗ ਨਹੀਂ ਹੋਵੋਗੇ।

13ਮੈਂ ਤੁਹਾਡੀਆਂ ਮੂਰਤੀਆਂ ਨੂੰ ਅਤੇ ਤੁਹਾਡੇ ਵਿੱਚੋਂ ਤੁਹਾਡੇ ਪਵਿੱਤਰ ਪੱਥਰਾਂ ਨੂੰ ਨਸ਼ਟ ਕਰ ਦਿਆਂਗਾ, ਤੁਸੀਂ ਫ਼ੇਰ ਕਦੇ ਵੀ ਆਪਣੇ ਹੱਥਾਂ ਨਾਲ ਬਣਾਈਆਂ ਚੀਜ਼ਾਂ ਦੀ ਪੂਜਾ ਨਹੀਂ ਕਰੋਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.