ਮੀਕਾਹ 5

ਯਾਕੋਬ ਦਾ ਘਰਾਣਾ, ਬਹੁਤ ਸਾਰੇ ਲੋਕਾਂ ਦੇ ਵਿਚਕਾਰ, ਜੰਗਲ ਦੇ ਜਾਨਵਰਾਂ ਵਿੱਚ ਇੱਕ ਸ਼ੇਰ ਵਰਗਾ, ਅਤੇ ਭੇਡਾਂ ਦੇ ਇੱਜੜਾਂ ਵਿੱਚ ਇੱਕ ਜਵਾਨ ਸ਼ੇਰ ਵਰਗਾ, ਜੋ ਜਾਂਦੇ-ਜਾਂਦੇ ਮਾਰਦਾ ਅਤੇ ਪਾੜ ਦਿੰਦਾ ਹੈ, ਅਤੇ ਉਸ ਤੋਂ ਕੋਈ ਵੀ ਨਹੀਂ ਬਚਾ ਸਕਦਾ।

Micah 5:8 (UKJV) And the remnant of Jacob shall be among the Gentiles in the midst of many people as a lion among the beasts of the forest, as a young lion among the flocks of sheep: who, if he go through, both treads down, and tears in pieces, and none can deliver.

6ਜੋ ਅੱਸ਼ੂਰ ਦੇ ਦੇਸ਼ ਉੱਤੇ, ਅਤੇ ਨਿਮਰੋਦ ਦੀ ਧਰਤੀ ਉੱਤੇ ਤਲਵਾਰ ਨਾਲ ਰਾਜ ਕਰਨਗੇ। ਉਹ ਸਾਨੂੰ ਅੱਸ਼ੂਰੀਆਂ ਤੋਂ ਬਚਾਵੇਗਾ ਜਦੋਂ ਉਹ ਸਾਡੇ ਦੇਸ਼ ਉੱਤੇ ਹਮਲਾ ਕਰਨਗੇ ਅਤੇ ਸਾਡੀਆਂ ਸਰਹੱਦਾਂ ਨੂੰ ਪਾਰ ਕਰਨਗੇ।

7ਯਾਕੋਬ ਦਾ ਘਰਾਣਾ, ਬਹੁਤ ਸਾਰੇ ਲੋਕਾਂ ਵਿੱਚ ਹੋਵੇਗਾ ਉਹ ਯਾਹਵੇਹ ਦੁਆਰਾ ਭੇਜੀ ਗਈ ਤ੍ਰੇਲ ਵਰਗਾ, ਘਾਹ ਉੱਤੇ ਡਿੱਗਣ ਵਾਲੇ ਮੀਂਹ ਵਰਗਾ ਹੋਵੇਗਾ, ਜੋ ਕਿਸੇ ਦੀ ਉਡੀਕ ਨਹੀਂ ਕਰਦੇ। ਨਾ ਹੀ ਇਹ ਕਿਸੇ ਮਨੁੱਖ ਉੱਤੇ ਨਿਰਭਰ ਕਰਦਾ ਹੈ।

8ਯਾਕੋਬ ਦਾ ਘਰਾਣਾ, ਬਹੁਤ ਸਾਰੇ ਲੋਕਾਂ ਦੇ ਵਿਚਕਾਰ, ਜੰਗਲ ਦੇ ਜਾਨਵਰਾਂ ਵਿੱਚ ਇੱਕ ਸ਼ੇਰ ਵਰਗਾ, ਅਤੇ ਭੇਡਾਂ ਦੇ ਇੱਜੜਾਂ ਵਿੱਚ ਇੱਕ ਜਵਾਨ ਸ਼ੇਰ ਵਰਗਾ, ਜੋ ਜਾਂਦੇ-ਜਾਂਦੇ ਮਾਰਦਾ ਅਤੇ ਪਾੜ ਦਿੰਦਾ ਹੈ, ਅਤੇ ਉਸ ਤੋਂ ਕੋਈ ਵੀ ਨਹੀਂ ਬਚਾ ਸਕਦਾ।

9ਤੁਹਾਡਾ ਹੱਥ ਤੁਹਾਡੇ ਦੁਸ਼ਮਣਾਂ ਉੱਤੇ ਜਿੱਤ ਵਿੱਚ ਉੱਚਾ ਹੋਵੇਗਾ, ਅਤੇ ਤੇਰੇ ਸਾਰੇ ਵੈਰੀ ਨਾਸ ਹੋ ਜਾਣਗੇ।

10ਯਾਹਵੇਹ ਦਾ ਵਾਕ ਹੈ, “ਉਸ ਦਿਨ,” “ਮੈਂ ਤੁਹਾਡੇ ਵਿੱਚੋਂ ਤੁਹਾਡੇ ਘੋੜਿਆਂ ਨੂੰ ਤਬਾਹ ਕਰ ਦਿਆਂਗਾ ਅਤੇ ਤੁਹਾਡੇ ਰਥਾਂ ਨੂੰ ਢਾਹ ਦਿਆਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.