ਨਹੂਮ 2

ਹੇ ਨੀਨਵਾਹ, ਇੱਕ ਹਮਲਾਵਰ ਤੇਰੇ ਵਿਰੁੱਧ ਆ ਰਿਹਾ ਹੈ। ਇਸ ਲਈ ਕਿਲ੍ਹਿਆਂ ਦੀ ਰਾਖੀ ਕਰੋ, ਰਾਹਾਂ ਦੀ ਰਾਖੀ ਕਰੋ, ਆਪਣੇ ਆਪ ਨੂੰ ਮਜ਼ਬੂਤ ਕਰੋ, ਆਪਣੀ ਸਾਰੀ ਫ਼ੌਜ ਇਕੱਠੀ ਕਰੋ!

Nahum 2:1 (UKJV) He that dashes in pieces has come up before your face: keep the stronghold, watch the way, make your loins strong, fortify your power mightily.

1ਹੇ ਨੀਨਵਾਹ, ਇੱਕ ਹਮਲਾਵਰ ਤੇਰੇ ਵਿਰੁੱਧ ਆ ਰਿਹਾ ਹੈ। ਇਸ ਲਈ ਕਿਲ੍ਹਿਆਂ ਦੀ ਰਾਖੀ ਕਰੋ, ਰਾਹਾਂ ਦੀ ਰਾਖੀ ਕਰੋ, ਆਪਣੇ ਆਪ ਨੂੰ ਮਜ਼ਬੂਤ ਕਰੋ, ਆਪਣੀ ਸਾਰੀ ਫ਼ੌਜ ਇਕੱਠੀ ਕਰੋ!

2ਯਾਹਵੇਹ ਯਾਕੋਬ ਦੀ ਸ਼ਾਨ ਨੂੰ ਇਸਰਾਏਲ ਦੀ ਸ਼ਾਨ ਵਾਂਗ ਬਹਾਲ ਕਰੇਗਾ, ਭਾਵੇਂ ਨਾਸ਼ ਕਰਨ ਵਾਲਿਆਂ ਨੇ ਉਨ੍ਹਾਂ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਉਨ੍ਹਾਂ ਦੀਆਂ ਵੇਲਾਂ ਨੂੰ ਉਜਾੜ ਦਿੱਤਾ ਹੈ।

3ਸੂਰਬੀਰਾਂ ਦੀਆਂ ਢਾਲਾਂ ਲਾਲ ਹਨ; ਸਿਪਾਹੀਆਂ ਨੇ ਲਾਲ ਰੰਗ ਦੇ ਕੱਪੜੇ ਪਹਿਨੇ ਹੋਏ ਹਨ। ਰੱਥ ਦਾ ਲੋਹਾ ਅੱਗ ਵਾਂਗੂੰ ਚਮਕਦਾ ਹੈ ਅਤੇ ਉਹ ਦੀ ਤਿਆਰੀ ਦੇ ਦਿਨ ਵਿੱਚ ਸਰੂ ਦੇ ਬਰਛੇ ਝੁਲਾਏ ਜਾਂਦੇ ਹਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.