25ਮੱਤਨਯਾਹ, ਬਕਬੁਕਯਾਹ, ਓਬਦਯਾਹ, ਮਸ਼ੁੱਲਾਮ, ਤਲਮੋਨ ਅਤੇ ਅੱਕੂਬ ਦਰਬਾਨ ਸਨ ਅਤੇ ਫਾਟਕਾਂ ਦੇ ਕੋਲ ਭੰਡਾਰ-ਘਰਾਂ ਉੱਤੇ ਪਹਿਰਾ ਦਿੰਦੇ ਸਨ।
26ਉਹਨਾਂ ਨੇ ਯੇਸ਼ੂਆ ਦੇ ਪੁੱਤਰ ਯੋਯਾਕੀਮ, ਯੋਸਾਦਾਕ ਦੇ ਪੁੱਤਰ, ਰਾਜਪਾਲ ਨਹਮਯਾਹ ਅਤੇ ਅਜ਼ਰਾ ਜਾਜਕ, ਨੇਮ ਦੇ ਉਪਦੇਸ਼ਕ ਦੇ ਦਿਨਾਂ ਵਿੱਚ ਸੇਵਾ ਕੀਤੀ।
27ਯੇਰੂਸ਼ਲੇਮ ਦੀ ਕੰਧ ਦੇ ਸਮਰਪਣ ਵੇਲੇ, ਲੇਵੀਆਂ ਦੀ ਭਾਲ ਕੀਤੀ ਗਈ ਸੀ ਜਿੱਥੋਂ ਉਹ ਰਹਿੰਦੇ ਸਨ ਅਤੇ ਧੰਨਵਾਦ ਦੇ ਗੀਤਾਂ ਅਤੇ ਝਾਂਜਾਂ, ਰਬਾਬ ਅਤੇ ਤਾਰਾਂ ਦੇ ਸੰਗੀਤ ਨਾਲ ਸਮਰਪਣ ਦਾ ਜਸ਼ਨ ਮਨਾਉਣ ਲਈ ਉਹਨਾਂ ਨੂੰ ਯੇਰੂਸ਼ਲੇਮ ਲਿਆਂਦਾ ਗਿਆ ਸੀ।
28ਯੇਰੂਸ਼ਲੇਮ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚੋਂ ਵੀ ਸੰਗੀਤਕਾਰ ਇਕੱਠੇ ਕੀਤੇ ਗਏ ਸਨ, ਨਟੋਫਾਥੀਆਂ ਦੇ ਪਿੰਡਾਂ ਵਿੱਚੋਂ,
29ਬੈਥ-ਗਿਲਗਾਲ ਤੋਂ ਅਤੇ ਗੇਬਾ ਅਤੇ ਅਜ਼ਮਾਵੇਥ ਦੇ ਇਲਾਕੇ ਵਿੱਚੋਂ, ਕਿਉਂਕਿ ਸੰਗੀਤਕਾਰਾਂ ਨੇ ਯੇਰੂਸ਼ਲੇਮ ਦੇ ਆਲੇ-ਦੁਆਲੇ ਆਪਣੇ ਲਈ ਪਿੰਡ ਬਣਾਏ ਸਨ।