8ਮੈਂ ਬਹੁਤ ਨਾਰਾਜ਼ ਹੋਇਆ ਅਤੇ ਤੋਬਿਆਹ ਦੇ ਘਰ ਦਾ ਸਾਰਾ ਸਮਾਨ ਕਮਰੇ ਵਿੱਚੋਂ ਬਾਹਰ ਸੁੱਟ ਦਿੱਤਾ।
9ਮੈਂ ਕਮਰਿਆਂ ਨੂੰ ਸ਼ੁੱਧ ਕਰਨ ਦਾ ਹੁਕਮ ਦਿੱਤਾ ਅਤੇ ਫਿਰ ਮੈਂ ਉਹਨਾਂ ਵਿੱਚ ਪਰਮੇਸ਼ਵਰ ਦੇ ਭਵਨ ਦਾ ਸਾਮਾਨ, ਅਨਾਜ਼ ਦੀਆਂ ਭੇਟਾਂ ਅਤੇ ਧੂਪਾਂ ਸਮੇਤ ਵਾਪਸ ਪਾ ਦਿੱਤਾ।
10ਮੈਨੂੰ ਇਹ ਵੀ ਪਤਾ ਲੱਗਾ ਕਿ ਲੇਵੀਆਂ ਨੂੰ ਦਿੱਤੇ ਗਏ ਹਿੱਸੇ ਉਹਨਾਂ ਨੂੰ ਨਹੀਂ ਦਿੱਤੇ ਗਏ ਸਨ, ਅਤੇ ਸੇਵਾ ਲਈ ਜ਼ਿੰਮੇਵਾਰ ਸਾਰੇ ਲੇਵੀਆਂ ਅਤੇ ਸੰਗੀਤਕਾਰ ਆਪਣੇ-ਆਪਣੇ ਖੇਤਾਂ ਨੂੰ ਵਾਪਸ ਚਲੇ ਗਏ ਸਨ।
11ਇਸ ਲਈ ਮੈਂ ਅਧਿਕਾਰੀਆਂ ਨੂੰ ਝਿੜਕਿਆ ਅਤੇ ਉਹਨਾਂ ਨੂੰ ਪੁੱਛਿਆ, “ਪਰਮੇਸ਼ਵਰ ਦੇ ਘਰ ਦੀ ਅਣਦੇਖੀ ਕਿਉਂ ਕੀਤੀ ਗਈ ਹੈ?” ਫਿਰ ਮੈਂ ਉਹਨਾਂ ਨੂੰ ਇਕੱਠੇ ਬੁਲਾਇਆ ਅਤੇ ਉਹਨਾਂ ਨੂੰ ਉਹਨਾਂ ਦੇ ਸਥਾਨ ਤੇ ਤਾਇਨਾਤ ਕੀਤਾ।
12ਸਾਰੇ ਯਹੂਦਾਹ ਨੇ ਅਨਾਜ, ਨਵੀਂ ਦਾਖ਼ਰਸ ਅਤੇ ਜ਼ੈਤੂਨ ਦੇ ਤੇਲ ਦਾ ਦਸਵੰਧ ਭੰਡਾਰਾਂ ਵਿੱਚ ਲਿਆਂਦਾ।