ਨਹਮਯਾਹ 3

ਫਿਰ ਘੋੜਾ-ਫਾਟਕ ਦੇ ਉੱਤੇ ਜਾਜਕਾਂ ਨੇ ਆਪਣੇ-ਆਪਣੇ ਘਰ ਦੇ ਅੱਗੇ ਮੁਰੰਮਤ ਕੀਤੀ।

Nehemiah 3:28 (UKJV) From above the horse gate repaired the priests, every one opposite to his house.

26ਅਤੇ ਓਫੇਲ ਦੀ ਪਹਾੜੀ ਉੱਤੇ ਰਹਿੰਦੇ ਭਵਨ ਦੇ ਸੇਵਕਾਂ ਨੇ ਪੂਰਬ ਵੱਲ ਜਲ-ਫਾਟਕ ਦੇ ਸਾਹਮਣੇ ਇੱਕ ਬਿੰਦੂ ਤੱਕ ਮੁਰੰਮਤ ਕੀਤੀ।

27ਉਹਨਾਂ ਤੋਂ ਅੱਗੇ ਤਕੋਈਆਂ ਨੇ ਦੂਜੇ ਹਿੱਸੇ ਦੀ ਮੁਰੰਮਤ ਕੀਤੀ, ਜਿਹੜਾ ਬਾਹਰ ਨਿੱਕਲੇ ਹੋਏ ਉਸ ਵੱਡੇ ਬੁਰਜ ਦੇ ਸਾਹਮਣੇ ਤੋਂ ਓਫੇਲ ਦੀ ਕੰਧ ਤੱਕ ਸੀ।

28ਫਿਰ ਘੋੜਾ-ਫਾਟਕ ਦੇ ਉੱਤੇ ਜਾਜਕਾਂ ਨੇ ਆਪਣੇ-ਆਪਣੇ ਘਰ ਦੇ ਅੱਗੇ ਮੁਰੰਮਤ ਕੀਤੀ।

29ਉਹਨਾਂ ਦੇ ਅੱਗੇ ਇਮੇਰ ਦੇ ਪੁੱਤਰ ਸਾਦੋਕ ਨੇ ਉਸਦੇ ਘਰ ਦੇ ਸਾਹਮਣੇ ਮੁਰੰਮਤ ਕੀਤੀ। ਉਸ ਦੇ ਅੱਗੇ, ਸ਼ਕਨਯਾਹ ਦੇ ਪੁੱਤਰ ਸ਼ਮਅਯਾਹ ਨੇ, ਪੂਰਬੀ ਫਾਟਕ ਦੇ ਪਹਿਰੇਦਾਰ ਨੇ ਮੁਰੰਮਤ ਕੀਤੀ।

30ਉਸ ਦੇ ਅੱਗੇ, ਸ਼ਲਮਯਾਹ ਦੇ ਪੁੱਤਰ ਹਨਨਯਾਹ ਅਤੇ ਸਲਫ਼ ਦੇ ਛੇਵੇਂ ਪੁੱਤਰ ਹਾਨੂਨ ਨੇ ਇੱਕ ਹੋਰ ਹਿੱਸੇ ਦੀ ਮੁਰੰਮਤ ਕੀਤੀ। ਉਹਨਾਂ ਦੇ ਅੱਗੇ, ਬਰਕਯਾਹ ਦੇ ਪੁੱਤਰ ਮਸ਼ੁੱਲਾਮ ਨੇ ਆਪਣੇ ਰਹਿਣ ਵਾਲੇ ਕਮਰੇ ਦੇ ਸਾਹਮਣੇ ਮੁਰੰਮਤ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.