30ਉਸ ਦੇ ਅੱਗੇ, ਸ਼ਲਮਯਾਹ ਦੇ ਪੁੱਤਰ ਹਨਨਯਾਹ ਅਤੇ ਸਲਫ਼ ਦੇ ਛੇਵੇਂ ਪੁੱਤਰ ਹਾਨੂਨ ਨੇ ਇੱਕ ਹੋਰ ਹਿੱਸੇ ਦੀ ਮੁਰੰਮਤ ਕੀਤੀ। ਉਹਨਾਂ ਦੇ ਅੱਗੇ, ਬਰਕਯਾਹ ਦੇ ਪੁੱਤਰ ਮਸ਼ੁੱਲਾਮ ਨੇ ਆਪਣੇ ਰਹਿਣ ਵਾਲੇ ਕਮਰੇ ਦੇ ਸਾਹਮਣੇ ਮੁਰੰਮਤ ਕੀਤੀ।
31ਇਸ ਤੋਂ ਬਾਅਦ ਸੁਨਿਆਰੇ ਦੇ ਪੁੱਤਰ ਮਲਕੀਯਾਹ ਨੇ ਨਥੀਨੀਮ ਅਤੇ ਵਪਾਰੀਆਂ ਦੇ ਘਰ ਤੱਕ ਮਿਫ਼ਕਾਦ ਦੇ ਫਾਟਕ ਦੇ ਸਾਹਮਣੇ ਅਤੇ ਉੱਪਰ ਦੀ ਕੋਠੜੀ ਦੀ ਨੁੱਕਰ ਤੱਕ ਮੁਰੰਮਤ ਕੀਤੀ।
32ਤਦ ਕੋਨੇ ਦੇ ਉੱਪਰਲੇ ਕਮਰੇ ਅਤੇ ਭੇਡ-ਫਾਟਕ ਦੇ ਵਿਚਕਾਰ ਸੁਨਿਆਰੇ ਅਤੇ ਵਪਾਰੀਆਂ ਨੇ ਮੁਰੰਮਤ ਕੀਤੀ।