3ਮੱਛੀ ਫਾਟਕ ਨੂੰ ਹੱਸਨਾਆਹ ਦੇ ਪੁੱਤਰਾਂ ਦੁਆਰਾ ਦੁਬਾਰਾ ਬਣਾਇਆ ਗਿਆ ਸੀ। ਉਹਨਾਂ ਨੇ ਉਸ ਦੀਆਂ ਕੜੀਆਂ ਲਗਾਈਆਂ, ਅਤੇ ਉਸ ਦੇ ਦਰਵਾਜ਼ੇ ਅਤੇ ਚਿਟਕਨੀਆਂ ਅਤੇ ਅਰਲ ਲਗਾਏ।
4ਊਰੀਯਾਹ ਦੇ ਪੁੱਤਰ ਮਰੇਮੋਥ, ਹਕੋਜ਼ ਦੇ ਪੁੱਤਰ ਨੇ ਅਗਲੇ ਹਿੱਸੇ ਦੀ ਮੁਰੰਮਤ ਕੀਤੀ। ਉਸ ਤੋਂ ਅੱਗੇ ਬਰਕਯਾਹ ਦੇ ਪੁੱਤਰ ਮਸ਼ੁੱਲਾਮ ਨੇ, ਜੋ ਮਸ਼ੇਜ਼ਬੇਲ ਦਾ ਪੁੱਤਰ ਸੀ, ਨੇ ਮੁਰੰਮਤ ਕੀਤੀ ਅਤੇ ਉਸ ਤੋਂ ਅੱਗੇ ਬਾਨਾ ਦੇ ਪੁੱਤਰ ਸਾਦੋਕ ਨੇ ਵੀ ਮੁਰੰਮਤ ਕੀਤੀ।
5ਅਗਲੇ ਹਿੱਸੇ ਦੀ ਮੁਰੰਮਤ ਤਕੋਆ ਦੇ ਆਦਮੀਆਂ ਦੁਆਰਾ ਕੀਤੀ ਗਈ ਸੀ, ਪਰ ਉਹਨਾਂ ਦੇ ਸਰਦਾਰਾਂ ਨੇ ਆਪਣੇ ਸੁਆਮੀਆਂ ਦੀ ਸੇਵਾ ਲਈ ਆਪਣੇ ਸਿਰ ਨਾ ਝੁਕਾਏ।
6ਯਸ਼ਨਾਹਬ ਫਾਟਕ ਦੀ ਮੁਰੰਮਤ ਪਾਸੇਹ ਦੇ ਪੁੱਤਰ ਯੋਯਾਦਾ ਅਤੇ ਬਸੋਦਯਾਹ ਦੇ ਪੁੱਤਰ ਮਸ਼ੁੱਲਾਮ ਨੇ ਕੀਤੀ। ਉਹਨਾਂ ਨੇ ਉਸ ਦੀਆਂ ਕੜੀਆਂ ਲਗਾਈਆਂ ਅਤੇ ਉਸ ਦੇ ਦਰਵਾਜ਼ੇ, ਚਿਟਕਨੀਆਂ ਅਤੇ ਅਰਲ ਲਗਾਏ।
7ਉਹਨਾਂ ਦੇ ਅੱਗੇ, ਗਿਬਓਨ ਅਤੇ ਮਿਸਪਾਹ ਦੇ ਆਦਮੀਆਂ ਦੁਆਰਾ ਮੁਰੰਮਤ ਕੀਤੀ ਗਈ, ਗਿਬਓਨ ਦੇ ਮਲਟਯਾਹ ਅਤੇ ਮੇਰੋਨੋਥ ਦੇ ਯਦੋਨ ਟਰਾਂਸ-ਫਰਾਤ ਦੇ ਗਵਰਨਰ ਦੇ ਅਧਿਕਾਰ ਅਧੀਨ ਥਾਵਾਂ।