ਨਹਮਯਾਹ 3

ਉਹਨਾਂ ਦੇ ਅੱਗੇ, ਗਿਬਓਨ ਅਤੇ ਮਿਸਪਾਹ ਦੇ ਆਦਮੀਆਂ ਦੁਆਰਾ ਮੁਰੰਮਤ ਕੀਤੀ ਗਈ, ਗਿਬਓਨ ਦੇ ਮਲਟਯਾਹ ਅਤੇ ਮੇਰੋਨੋਥ ਦੇ ਯਦੋਨ ਟਰਾਂਸ-ਫਰਾਤ ਦੇ ਗਵਰਨਰ ਦੇ ਅਧਿਕਾਰ ਅਧੀਨ ਥਾਵਾਂ।

Nehemiah 3:7 (UKJV) And next unto them repaired Melatiah the Gibeonite, and Jadon the Meronothite, the men of Gibeon, and of Mizpah, unto the throne of the governor on this side the river.

5ਅਗਲੇ ਹਿੱਸੇ ਦੀ ਮੁਰੰਮਤ ਤਕੋਆ ਦੇ ਆਦਮੀਆਂ ਦੁਆਰਾ ਕੀਤੀ ਗਈ ਸੀ, ਪਰ ਉਹਨਾਂ ਦੇ ਸਰਦਾਰਾਂ ਨੇ ਆਪਣੇ ਸੁਆਮੀਆਂ ਦੀ ਸੇਵਾ ਲਈ ਆਪਣੇ ਸਿਰ ਨਾ ਝੁਕਾਏ।

6ਯਸ਼ਨਾਹਬ ਫਾਟਕ ਦੀ ਮੁਰੰਮਤ ਪਾਸੇਹ ਦੇ ਪੁੱਤਰ ਯੋਯਾਦਾ ਅਤੇ ਬਸੋਦਯਾਹ ਦੇ ਪੁੱਤਰ ਮਸ਼ੁੱਲਾਮ ਨੇ ਕੀਤੀ। ਉਹਨਾਂ ਨੇ ਉਸ ਦੀਆਂ ਕੜੀਆਂ ਲਗਾਈਆਂ ਅਤੇ ਉਸ ਦੇ ਦਰਵਾਜ਼ੇ, ਚਿਟਕਨੀਆਂ ਅਤੇ ਅਰਲ ਲਗਾਏ।

7ਉਹਨਾਂ ਦੇ ਅੱਗੇ, ਗਿਬਓਨ ਅਤੇ ਮਿਸਪਾਹ ਦੇ ਆਦਮੀਆਂ ਦੁਆਰਾ ਮੁਰੰਮਤ ਕੀਤੀ ਗਈ, ਗਿਬਓਨ ਦੇ ਮਲਟਯਾਹ ਅਤੇ ਮੇਰੋਨੋਥ ਦੇ ਯਦੋਨ ਟਰਾਂਸ-ਫਰਾਤ ਦੇ ਗਵਰਨਰ ਦੇ ਅਧਿਕਾਰ ਅਧੀਨ ਥਾਵਾਂ।

8ਹਰਹਯਾਹ ਦੇ ਪੁੱਤਰ ਉਜ਼ੀਏਲ, ਸੁਨਿਆਰਿਆਂ ਵਿੱਚੋਂ ਇੱਕ ਨੇ ਅਗਲੇ ਹਿੱਸੇ ਦੀ ਮੁਰੰਮਤ ਕੀਤੀ ਅਤੇ ਹਨਨਯਾਹ, ਅਤਰ ਬਣਾਉਣ ਵਾਲਿਆਂ ਵਿੱਚੋਂ ਇੱਕ ਨੇ ਉਸ ਦੇ ਨਾਲ ਦੀ ਮੁਰੰਮਤ ਕੀਤੀ ਅਤੇ ਉਹਨਾਂ ਨੇ ਚੌੜੀ ਕੰਧ ਤੱਕ ਯੇਰੂਸ਼ਲੇਮ ਨੂੰ ਬਣਾ ਦਿੱਤਾ।

9ਹੂਰ ਦੇ ਪੁੱਤਰ ਰਫ਼ਾਯਾਹ, ਯੇਰੂਸ਼ਲੇਮ ਦੇ ਅੱਧੇ ਜ਼ਿਲ੍ਹੇ ਦੇ ਸ਼ਾਸਕ ਨੇ ਅਗਲੇ ਹਿੱਸੇ ਦੀ ਮੁਰੰਮਤ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.