ਨਹਮਯਾਹ 3

ਹਰਹਯਾਹ ਦੇ ਪੁੱਤਰ ਉਜ਼ੀਏਲ, ਸੁਨਿਆਰਿਆਂ ਵਿੱਚੋਂ ਇੱਕ ਨੇ ਅਗਲੇ ਹਿੱਸੇ ਦੀ ਮੁਰੰਮਤ ਕੀਤੀ ਅਤੇ ਹਨਨਯਾਹ, ਅਤਰ ਬਣਾਉਣ ਵਾਲਿਆਂ ਵਿੱਚੋਂ ਇੱਕ ਨੇ ਉਸ ਦੇ ਨਾਲ ਦੀ ਮੁਰੰਮਤ ਕੀਤੀ ਅਤੇ ਉਹਨਾਂ ਨੇ ਚੌੜੀ ਕੰਧ ਤੱਕ ਯੇਰੂਸ਼ਲੇਮ ਨੂੰ ਬਣਾ ਦਿੱਤਾ।

Nehemiah 3:8 (UKJV) Next unto him repaired Uzziel the son of Harhaiah, of the goldsmiths. Next unto him also repaired Hananiah the son of one of the apothecaries, and they fortified Jerusalem unto the broad wall.

6ਯਸ਼ਨਾਹਬ ਫਾਟਕ ਦੀ ਮੁਰੰਮਤ ਪਾਸੇਹ ਦੇ ਪੁੱਤਰ ਯੋਯਾਦਾ ਅਤੇ ਬਸੋਦਯਾਹ ਦੇ ਪੁੱਤਰ ਮਸ਼ੁੱਲਾਮ ਨੇ ਕੀਤੀ। ਉਹਨਾਂ ਨੇ ਉਸ ਦੀਆਂ ਕੜੀਆਂ ਲਗਾਈਆਂ ਅਤੇ ਉਸ ਦੇ ਦਰਵਾਜ਼ੇ, ਚਿਟਕਨੀਆਂ ਅਤੇ ਅਰਲ ਲਗਾਏ।

7ਉਹਨਾਂ ਦੇ ਅੱਗੇ, ਗਿਬਓਨ ਅਤੇ ਮਿਸਪਾਹ ਦੇ ਆਦਮੀਆਂ ਦੁਆਰਾ ਮੁਰੰਮਤ ਕੀਤੀ ਗਈ, ਗਿਬਓਨ ਦੇ ਮਲਟਯਾਹ ਅਤੇ ਮੇਰੋਨੋਥ ਦੇ ਯਦੋਨ ਟਰਾਂਸ-ਫਰਾਤ ਦੇ ਗਵਰਨਰ ਦੇ ਅਧਿਕਾਰ ਅਧੀਨ ਥਾਵਾਂ।

8ਹਰਹਯਾਹ ਦੇ ਪੁੱਤਰ ਉਜ਼ੀਏਲ, ਸੁਨਿਆਰਿਆਂ ਵਿੱਚੋਂ ਇੱਕ ਨੇ ਅਗਲੇ ਹਿੱਸੇ ਦੀ ਮੁਰੰਮਤ ਕੀਤੀ ਅਤੇ ਹਨਨਯਾਹ, ਅਤਰ ਬਣਾਉਣ ਵਾਲਿਆਂ ਵਿੱਚੋਂ ਇੱਕ ਨੇ ਉਸ ਦੇ ਨਾਲ ਦੀ ਮੁਰੰਮਤ ਕੀਤੀ ਅਤੇ ਉਹਨਾਂ ਨੇ ਚੌੜੀ ਕੰਧ ਤੱਕ ਯੇਰੂਸ਼ਲੇਮ ਨੂੰ ਬਣਾ ਦਿੱਤਾ।

9ਹੂਰ ਦੇ ਪੁੱਤਰ ਰਫ਼ਾਯਾਹ, ਯੇਰੂਸ਼ਲੇਮ ਦੇ ਅੱਧੇ ਜ਼ਿਲ੍ਹੇ ਦੇ ਸ਼ਾਸਕ ਨੇ ਅਗਲੇ ਹਿੱਸੇ ਦੀ ਮੁਰੰਮਤ ਕੀਤੀ।

10ਇਸ ਦੇ ਨਾਲ-ਨਾਲ ਹਰੂਮਾਫ਼ ਦੇ ਪੁੱਤਰ ਯਦਾਯਾਹ ਨੇ ਉਸ ਦੇ ਘਰ ਦੇ ਸਾਹਮਣੇ ਮੁਰੰਮਤ ਕੀਤੀ ਅਤੇ ਹਸ਼ਬਨਯਾਹ ਦੇ ਪੁੱਤਰ ਹਤੂਸ਼ ਨੇ ਉਸ ਦੇ ਅੱਗੇ ਮੁਰੰਮਤ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.