ਨਹਮਯਾਹ 3

ਇਸ ਦੇ ਨਾਲ-ਨਾਲ ਹਰੂਮਾਫ਼ ਦੇ ਪੁੱਤਰ ਯਦਾਯਾਹ ਨੇ ਉਸ ਦੇ ਘਰ ਦੇ ਸਾਹਮਣੇ ਮੁਰੰਮਤ ਕੀਤੀ ਅਤੇ ਹਸ਼ਬਨਯਾਹ ਦੇ ਪੁੱਤਰ ਹਤੂਸ਼ ਨੇ ਉਸ ਦੇ ਅੱਗੇ ਮੁਰੰਮਤ ਕੀਤੀ।

Nehemiah 3:10 (UKJV) And next unto them repaired Jedaiah the son of Harumaph, even opposite to his house. And next unto him repaired Hattush the son of Hashabniah.

8ਹਰਹਯਾਹ ਦੇ ਪੁੱਤਰ ਉਜ਼ੀਏਲ, ਸੁਨਿਆਰਿਆਂ ਵਿੱਚੋਂ ਇੱਕ ਨੇ ਅਗਲੇ ਹਿੱਸੇ ਦੀ ਮੁਰੰਮਤ ਕੀਤੀ ਅਤੇ ਹਨਨਯਾਹ, ਅਤਰ ਬਣਾਉਣ ਵਾਲਿਆਂ ਵਿੱਚੋਂ ਇੱਕ ਨੇ ਉਸ ਦੇ ਨਾਲ ਦੀ ਮੁਰੰਮਤ ਕੀਤੀ ਅਤੇ ਉਹਨਾਂ ਨੇ ਚੌੜੀ ਕੰਧ ਤੱਕ ਯੇਰੂਸ਼ਲੇਮ ਨੂੰ ਬਣਾ ਦਿੱਤਾ।

9ਹੂਰ ਦੇ ਪੁੱਤਰ ਰਫ਼ਾਯਾਹ, ਯੇਰੂਸ਼ਲੇਮ ਦੇ ਅੱਧੇ ਜ਼ਿਲ੍ਹੇ ਦੇ ਸ਼ਾਸਕ ਨੇ ਅਗਲੇ ਹਿੱਸੇ ਦੀ ਮੁਰੰਮਤ ਕੀਤੀ।

10ਇਸ ਦੇ ਨਾਲ-ਨਾਲ ਹਰੂਮਾਫ਼ ਦੇ ਪੁੱਤਰ ਯਦਾਯਾਹ ਨੇ ਉਸ ਦੇ ਘਰ ਦੇ ਸਾਹਮਣੇ ਮੁਰੰਮਤ ਕੀਤੀ ਅਤੇ ਹਸ਼ਬਨਯਾਹ ਦੇ ਪੁੱਤਰ ਹਤੂਸ਼ ਨੇ ਉਸ ਦੇ ਅੱਗੇ ਮੁਰੰਮਤ ਕੀਤੀ।

11ਹਰੀਮ ਦੇ ਪੁੱਤਰ ਮਲਕੀਯਾਹ ਅਤੇ ਪਹਥ-ਮੋਆਬ ਦੇ ਪੁੱਤਰ ਹਸ਼ੂਬ ਨੇ ਇੱਕ ਹੋਰ ਹਿੱਸੇ ਅਤੇ ਤੰਦੂਰ ਦੇ ਬੁਰਜ ਦੀ ਮੁਰੰਮਤ ਕੀਤੀ।

12ਯੇਰੂਸ਼ਲੇਮ ਦੇ ਅੱਧੇ ਜ਼ਿਲ੍ਹੇ ਦੇ ਸ਼ਾਸਕ ਹੱਲੋਹੇਸ਼ ਦੇ ਪੁੱਤਰ ਸ਼ੱਲੂਮ ਨੇ ਆਪਣੀਆਂ ਧੀਆਂ ਦੀ ਮਦਦ ਨਾਲ ਅਗਲੇ ਹਿੱਸੇ ਦੀ ਮੁਰੰਮਤ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.