18ਅਤੇ ਹਰ ਇੱਕ ਬਣਾਉਣ ਵਾਲੇ ਨੇ ਆਪਣੀ ਤਲਵਾਰ ਆਪਣੇ ਨਾਲ ਬੰਨ੍ਹੀ ਹੋਈ ਸੀ ਜਦੋਂ ਉਹ ਕੰਮ ਕਰਦਾ ਸੀ। ਪਰ ਤੁਰ੍ਹੀ ਵਜਾਉਣ ਵਾਲਾ ਆਦਮੀ ਮੇਰੇ ਕੋਲ ਰਹਿੰਦਾ ਸੀ।
19ਇਸ ਲਈ ਮੈਂ ਸਾਮੰਤਾਂ, ਹਾਕਮਾਂ ਅਤੇ ਬਾਕੀ ਦੇ ਸਾਰੇ ਲੋਕਾਂ ਨੂੰ ਕਿਹਾ, “ਕੰਮ ਬਹੁਤ ਹੈ ਅਤੇ ਫੈਲਿਆ ਹੋਇਆ ਹੈ ਅਤੇ ਅਸੀਂ ਸਾਰੇ ਸ਼ਹਿਰਪਨਾਹ ਉੱਤੇ ਖਿੱਲਰੇ ਹੋਏ ਹਾਂ ਅਤੇ ਇੱਕ-ਦੂਜੇ ਤੋਂ ਦੂਰ ਹਾਂ।
20ਜਿੱਥੇ ਵੀ ਤੁਸੀਂ ਤੁਰ੍ਹੀ ਦੀ ਆਵਾਜ਼ ਸੁਣਦੇ ਹੋ, ਉੱਥੇ ਸਾਡੇ ਨਾਲ ਜੁੜੋ। ਸਾਡਾ ਪਰਮੇਸ਼ਵਰ ਸਾਡੇ ਲਈ ਲੜੇਗਾ!”
21ਇਸ ਤਰ੍ਹਾਂ ਅਸੀਂ ਕੰਮ ਕਰਦੇ ਰਹੇ, ਅਤੇ ਉਨ੍ਹਾਂ ਵਿੱਚੋਂ ਅੱਧੇ ਸੂਰਜ ਚੜ੍ਹਨ ਤੋਂ ਲੈ ਕੇ ਤਾਰਿਆਂ ਦੇ ਵਿਖਾਈ ਦੇਣ ਤੱਕ ਬਰਛੀਆਂ ਫੜ੍ਹੀ ਰੱਖਦੇ ਸਨ।
22ਉਸ ਸਮੇਂ ਮੈਂ ਲੋਕਾਂ ਨੂੰ ਇਹ ਵੀ ਕਿਹਾ ਸੀ, “ਹਰੇਕ ਆਦਮੀ ਅਤੇ ਉਸਦੇ ਸਹਾਇਕ ਨੂੰ ਰਾਤ ਨੂੰ ਯੇਰੂਸ਼ਲੇਮ ਵਿੱਚ ਰਹਿਣ ਦਿਓ, ਤਾਂ ਜੋ ਉਹ ਰਾਤ ਨੂੰ ਪਹਿਰੇਦਾਰਾਂ ਵਜੋਂ ਅਤੇ ਦਿਨ ਨੂੰ ਮਜ਼ਦੂਰਾਂ ਵਜੋਂ ਸਾਡੀ ਸੇਵਾ ਕਰ ਸਕਣ।”