ਨਹਮਯਾਹ 5

ਹੁਣ ਆਦਮੀਆਂ ਅਤੇ ਉਹਨਾਂ ਦੀਆਂ ਪਤਨੀਆਂ ਨੇ ਆਪਣੇ ਭਰਾ ਯਹੂਦੀਆਂ ਦੇ ਵਿਰੁੱਧ ਬਹੁਤ ਰੌਲਾ ਪਾਇਆ।

Nehemiah 5:1 (UKJV) And there was a great cry of the people and of their wives against their brethren the Jews.

1ਹੁਣ ਆਦਮੀਆਂ ਅਤੇ ਉਹਨਾਂ ਦੀਆਂ ਪਤਨੀਆਂ ਨੇ ਆਪਣੇ ਭਰਾ ਯਹੂਦੀਆਂ ਦੇ ਵਿਰੁੱਧ ਬਹੁਤ ਰੌਲਾ ਪਾਇਆ।

2ਕੁਝ ਤਾਂ ਕਹਿੰਦੇ ਸਨ, “ਅਸੀਂ ਆਪਣੇ ਪੁੱਤਰ ਅਤੇ ਧੀਆਂ ਸਮੇਤ ਬਹੁਤ ਸਾਰੇ ਹਾਂ। ਸਾਨੂੰ ਅੰਨ ਦਿੱਤਾ ਜਾਵੇ, ਜੋ ਅਸੀਂ ਖਾ ਕੇ ਜੀਉਂਦੇ ਰਹੀਏ।”

3ਦੂਸਰੇ ਕਹਿ ਰਹੇ ਸਨ, “ਅਸੀਂ ਕਾਲ ਦੇ ਸਮੇਂ ਅਨਾਜ ਲੈਣ ਲਈ ਆਪਣੇ ਖੇਤ, ਆਪਣੇ ਅੰਗੂਰਾਂ ਦੇ ਬਾਗ ਅਤੇ ਆਪਣੇ ਘਰ ਗਿਰਵੀ ਰੱਖ ਦਿੱਤੇ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.